ਗੈਂਗਸਟਰ ਵਿੱਕੀ ਗਿਰੋਹ ਦੇ 3 ਸਾਥੀ ਹਥਿਆਰਾਂ ਸਣੇ ਕਾਬੂ
Thursday, Mar 28, 2019 - 03:56 PM (IST)

ਤਰਨਤਾਰਨ (ਵਿਜੇ) - ਤਰਨਤਾਰਨ ਦੀ ਪੁਲਸ ਨੇ ਗੈਂਗਸਟਰ ਵਿਕਰਮ ਉਰਫ ਵਿੱਕੀ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਕਾਬੂ ਕੀਤੇ ਦੋਸ਼ੀਆਂ ਤੋਂ ਢਾਈ ਕਿਲੋ ਹੈਰੋਇਨ, 3 ਪਿਸਤੌਲ ਅਤੇ ਢਾਈ ਲੱਖ ਰੁਪਏ ਬਰਾਮਦ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਸ ਵਲੋਂ ਕਾਬੂ ਕੀਤੇ ਗਏ ਦੋਸ਼ੀਆਂ ਖਿਲਾਫ ਪਹਿਲਾਂ ਤੋਂ ਹੀ ਡੇਢ ਦਰਜਨ ਤੋਂ ਵਧ ਮਾਮਲੇ ਦਰਜ ਹਨ। ਪੁਲਸ ਵਲੋਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਉਨ੍ਹਾਂ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ।