ਵਲਟੋਹਾ 35 ਸਾਲ ਪੁਰਾਣੇ ਮਾਮਲੇ ''ਚ ਘਿਰੇ, ਅਦਾਲਤ ''ਚ ਪੇਸ਼ ਹੋਇਆ ਚਲਾਨ
Saturday, Feb 02, 2019 - 08:03 PM (IST)
ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੀ ਪੁਲਸ ਵਲੋਂ ਸਾਬਕਾ ਅਕਾਲੀ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖ ਬੁਲਾਰੇ ਵਿਰਸਾ ਸਿੰਘ ਵਲਟੋਹਾ ਵਿਰੁੱਧ ਮਾਣਯੋਗ ਅਦਾਲਤ 'ਚ ਚਲਾਨ ਪੇਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਚਲਾਨ ਪੱਟੀ ਦੇ ਇਕ ਪ੍ਰਸਿੱਧ ਡਾ. ਸੁਦਰਸ਼ਨ ਕੁਮਾਰ ਤ੍ਰੇਹਣ ਦੇ ਸਾਲ 1983 ਦੌਰਾਨ ਹੋਏ ਕਤਲ 'ਚ ਨਾਮਜ਼ਦ ਵਲਟੋਹਾ ਖਿਲਾਫ ਪੇਸ਼ ਕੀਤਾ ਹੈ।
ਜਾਣਕਾਰੀ ਅਨੁਸਾਰ 9 ਸਤੰਬਰ 1983 ਨੂੰ ਪੱਟੀ ਨਿਵਾਸੀ ਡਾ. ਤ੍ਰੇਹਣ ਦੇ ਕਤਲ ਸਬੰਧੀ ਪੁਲਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਸਬੰਧੀ ਪੁਲਸ ਨੇ ਇਕ ਮਹੀਨੇ ਬਾਅਦ ਹਰਦੇਵ ਸਿੰਘ ਨਾਮਕ ਵਿਅਕਤੀ, ਜੋ ਅਪਰਾਧਿਕ ਮਾਮਲਿਆਂ ਤਹਿਤ ਨਾਭਾ ਜੇਲ 'ਚ ਬੰਦ ਸੀ, ਕੋਲੋਂ ਰਿਮਾਂਡ ਦੌਰਾਨ ਪੁੱਛਗਿੱਛ 'ਚ ਉਸ ਨੇ ਮੰਨਿਆ ਕਿ ਬਲਦੇਵ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਨਾਲ ਮਿਲ ਕੇ ਡਾ. ਤ੍ਰੇਹਣ ਦੇ ਕਤਲ ਪਿੱਛੇ ਉਹ ਵੀ ਸ਼ਾਮਲ ਸੀ, ਜਿਸ ਤੋਂ ਬਾਅਦ ਪੁਲਸ ਨੇ ਹਰਦੇਵ ਸਿੰਘ ਦੇ ਕਬੂਲਨਾਮੇ ਤਹਿਤ ਵਲਟੋਹਾ ਨੂੰ ਕਤਲ ਕੇਸ 'ਚ ਨਾਮਜ਼ਦ ਕਰ ਲਿਆ ਸੀ। ਇਸ ਤੋਂ ਬਾਅਦ ਵਲਟੋਹਾ ਖਿਲਾਫ ਕਿਸੇ ਵੀ ਪੁਲਸ ਅਧਿਕਾਰੀ ਨੇ ਕਤਲ ਮਾਮਲੇ ਵਿਚ ਨਾਮਜ਼ਦ ਵਲਟੋਹਾ ਦਾ ਕਦੇ ਵੀ ਅਦਾਲਤ 'ਚ ਚਲਾਨ ਪੇਸ਼ ਨਹੀਂ ਕੀਤਾ। ਸੂਤਰਾਂ ਤੋ ਪਤਾ ਲੱਗਾ ਹੈ ਕਿ ਉਸ ਸਮੇਂ ਮਾਮਲੇ ਨਾਲ ਸਬੰਧਤ ਫਾਈਲਾਂ ਪੱਟੀ ਪੁਲਸ ਥਾਣੇ ਤੋਂ ਵੀ ਗਾਇਬ ਕਰ ਦਿੱਤੀਆਂ ਗਈਆਂ ਸਨ, ਜਿਸ ਸਬੰਧੀ ਕਿਸੇ ਨੇ ਵੀ ਕੋਈ ਜਾਂਚ ਨਹੀਂ ਕੀਤੀ। ਇਸ ਤੋਂ ਬਾਅਦ ਵਲਟੋਹਾ ਨੂੰ ਫਰਵਰੀ 1991 ਵਿਚ ਜ਼ਿਲਾ ਸੈਸ਼ਨ ਜੱਜ ਕੋਲੋਂ ਇਸ ਕੇਸ ਵਿਚ ਜ਼ਮਾਨਤ ਵੀ ਮਿਲ ਗਈ ਸੀ। ਜਦ ਕਿ ਪਹਿਲਾਂ ਕਦੇ ਕੋਈ ਪੂਰਾ ਚਲਾਨ ਪੁਲਸ ਵਲੋਂ ਪੇਸ਼ ਨਹੀਂ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਵਲਟੋਹਾ ਖਿਲਾਫ ਦਰਜ ਅਪਾਰਧ ਮਾਮਲੇ ਦੇ ਬਾਵਜੂਦ ਉਨ੍ਹਾਂ ਨੇ ਦੋ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਜੇਤੂ ਰਹੇ। ਇਸ ਤਹਿਤ ਕੋਈ ਵੀ ਇਤਰਾਜ ਨਹੀਂ ਜਤਾਇਆ ਗਿਆ ਤੇ ਪੁਲਸ ਨੇ ਪਾਸਪੋਰਟ, ਹਥਿਆਰ, ਲਾਇਸੈਂਸ ਅਤੇ ਸੁਰੱਖਿਆ ਸਬੰਧੀ ਵਲਟੋਹਾ ਨੂੰ ਆਗਿਆ ਮਿਲਦੀ ਰਹੀ। ਅੱਜ ਪੱਟੀ ਦੀ ਸਬ ਡਵੀਜਨਲ ਜੁਡੀਸ਼ੀਅਲ ਮੈਜਸਿਟਰੇਟ ਮਨੀਸ਼ ਦੀ ਅਦਾਲਤ 'ਚ ਪੁਲਸ ਨੇ ਵਲਟੋਹਾ ਖਿਲਾਫ ਚਲਾਨ ਪੇਸ਼ ਕਰ ਦਿੱਤਾ ਹੈ। ਅੱਜ ਪੱਟੀ ਦੀ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਮੁਨੀਸ਼ ਦੀ ਅਦਾਲਤ 'ਚ ਪੁਲਸ ਨੇ ਵਲਟੋਹਾ ਖਿਲਾਫ ਚਲਾਨ ਪੇਸ਼ ਕਰ ਦਿੱਤਾ ਹੈ, ਜਿਸ ਦੀ ਸੁਣਵਾਈ ਕਰਨ ਲਈ ਜੱਜ ਨੇ ਵਲਟੋਹਾ ਨੂੰ 13 ਮਾਰਚ ਨੂੰ ਅਦਾਲਤ 'ਚ ਪੇਸ਼ ਹੋਣ ਲਈ ਤਲਬ ਕੀਤਾ ਹੈ।
Related News
ਡਰਾਈਵਿੰਗ ਲਾਇਸੈਂਸ ਨਿਯਮਾਂ 'ਚ ਵੱਡੀ ਤਬਦੀਲੀ: 40 ਤੋਂ 60 ਸਾਲ ਵਾਲਿਆਂ ਨੂੰ ਮਿਲੀ ਵੱਡੀ ਰਾਹਤ, ਹੁਣ ਮੈਡੀਕਲ ਸਰਟੀਫਿਕੇ
