ਮਰਿਆ ਹੋਇਆ ਬੰਦਾ 24 ਘੰਟੇ ਬਾਅਦ ਹੋ ਗਿਆ ਜਿਊਂਦਾ, ਜਾਣੋ ਪੂਰਾ ਮਾਮਲਾ (ਵੀਡੀਓ)

Saturday, Dec 07, 2019 - 11:25 AM (IST)

ਅੰਮ੍ਰਿਤਸਰ, ਤਰਨਤਾਰਨ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਇਕ ਮਰੇ ਹੋਏ ਬੰਦੇ ਦੇ 24 ਘੰਟੇ ਬਾਅਦ ਜਿਊਂਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨਾਂ ਹਰੀਕੇ ਪੱਤਣ ਤੋਂ ਇਕ ਸੜੀ ਹੋਈ ਲਾਸ਼ ਮਿਲੀ ਸੀ। ਇਹ ਲਾਸ਼ ਹਕੀਮਾ ਗੇਟ ਇਲਾਕੇ ਦੇ ਰਹਿਣ ਵਾਲੇ ਕੋਲਡ ਡ੍ਰਿੰਕ ਵਪਾਰੀ ਅਨੂਪ ਸਿੰਘ ਦੀ ਦੱਸੀ ਜਾ ਰਹੀ ਸੀ। ਦੱਸਿਆ ਜਾ ਰਿਹਾ ਸੀ ਕਿ ਦਿੱਲੀ ਜਾਂਦੇ ਸਮੇਂ ਕੁੱਟਮਾਰ ਮਗਰੋਂ ਅਨੂਪ ਸਿੰਘ ਨੂੰ ਜਿੰਦਾ ਸਾੜ੍ਹ ਦਿੱਤਾ ਗਿਆ ਪਰ 24 ਘੰਟਿਆਂ ਦੇ ਅੰਦਰ ਅਨੂਪ ਸਿੰਘ ਜਿੰਦਾ ਹੋ ਗਿਆ। ਤੁਸੀਂ ਇਹ ਜਾਣ ਕੇ ਦੰਗ ਰਹਿ ਜਾਵੋਗੇ ਕਿ ਆਖਰ ਮਰਿਆ ਬੰਦਾ ਜਿੰਦਾ ਕਿਵੇਂ ਹੋ ਗਿਆ। ਜੀ ਹਾਂ, ਇਹ ਇਕ ਫਿਲਮੀ ਕਹਾਣੀ ਹੈ ਤੇ ਇਸ ਦਾ ਸੱਚ ਅੰਮ੍ਰਿਤਸਰ ਪੁਲਸ ਨੇ 24 ਘੰਟਿਆਂ ਦੇ ਅੰਦਰ ਸਾਹਮਣੇ ਲਿਆਂਦਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਮਰੇ ਦੱਸੇ ਜਾ ਰਹੇ ਵਪਾਰੀ ਦੀ ਹੱਤਿਆ ਹੋਈ ਹੀ ਨਹੀਂ ਸੀ ਸਗੋਂ ਇਹ ਤਾਂ ਉਸਨੇ ਖੁਦ ਇੰਸ਼ੋਰੈਂਸ ਦੇ 7 ਕਰੋੜ ਰੁਪਏ ਲੈਣ ਲਈ ਸਾਜਿਸ਼ ਰਚੀ ਸੀ। ਇਸ ਸਾਜਿਸ਼ 'ਚ ਸਾਜਿਸ਼ਕਰਤਾ ਨੇ ਆਪਣੇ ਪੁਰਾਣੇ ਗਰੀਬ ਮੁਲਾਜ਼ਮ ਦਾ ਕਤਲ ਕਰ ਦਿੱਤਾ ਤੇ ਦਿਖਾਇਆ ਕਿ ਵਪਾਰੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ।  

ਉਸ ਦੀ ਇਸ ਸਾਜ਼ਿਸ਼ 'ਚ ਉਹ ਇਕੱਲਾ ਨਹੀਂ ਸੀ ਸਗੋਂ ਘਰ ਵਾਲੇ ਵੀ ਉਸ ਨਾਲ ਮਿਲੇ ਹੋਏ ਸਨ, ਜਿਨ੍ਹਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਸੂਤਰਾਂ ਮੁਤਾਬਕ ਅਨੂਪ ਸਿੰਘ ਦੀ ਇਸੋਰੈਂਸ 7 ਕਰੋੜ ਦੀ ਸੀ ਤੇ ਅਨੂਪ ਸਿੰਘ ਦਿੱਲੀ ਰਾਹੀਂ ਵਿਦੇਸ਼ ਭੱਜਣ ਦੀ ਫਿਰਾਕ 'ਚ ਸੀ, ਜਿਸ ਤੋਂ ਪਹਿਲਾਂ ਹੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।


author

Baljeet Kaur

Content Editor

Related News