ਭੇਤਭਰੀ ਹਾਲਤ ''ਚ ਢਾਈ ਸਾਲਾ ਬੱਚਾ ਲਾਪਤਾ

Monday, Feb 25, 2019 - 11:01 AM (IST)

ਭੇਤਭਰੀ ਹਾਲਤ ''ਚ ਢਾਈ ਸਾਲਾ ਬੱਚਾ ਲਾਪਤਾ

ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਦੇ ਪਿੰਡ ਭੈਣੀ ਸਿੱਧਵਾਂ 'ਚ ਇਕ ਢਾਈ ਸਾਲ ਦੇ ਬੱਚੇ ਭੇਤਭਰੀ ਹਾਲਤ 'ਚ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਬੱਚੇ ਦੀ ਮਾਂ ਨੇ ਦੱਸਿਆ ਕਿ ਗੁਰਸੇਵਕ ਘਰ ਨੇੜੇ ਹੀ ਖੇਡਦਾ-ਖੇਡਦਾ ਕਿਤੇ ਚਲਾ ਗਿਆ, ਜਿਸ ਦੀ ਭਾਲ ਉਨ੍ਹਾਂ ਨੇ ਪੂਰੇ ਪਿੰਡ 'ਚ ਕੀਤੀ ਪਰ ਉਹ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਬੱਚੇ ਨੂੰ ਕਿਸੇ ਨੇ ਅਗਵਾ ਕਰ ਲਿਆ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਥਾਣਾ ਸਦਰ ਦੀ ਪੁਲਸ ਨੂੰ ਦਿੱਤੀ ਹੈ। ਇਸ ਸਬੰਧੀ ਥਾਣਾ ਸਦਰ ਦੇ ਏ.ਐੱਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Baljeet Kaur

Content Editor

Related News