ਬੀਰ ਖਾਲਸਾ ਗਰੁੱਪ ਅਮਰੀਕਾ ''ਚ ਦਿਖਾਏਗਾ ਗੱਤਕੇ ਦਾ ਜੌਹਰ
Friday, Mar 08, 2019 - 12:52 PM (IST)

ਤਰਨਤਾਰਨ (ਵਿਜੇ) : ਤਰਨਤਾਰਨ ਦੇ ਬੀਰ ਖਾਲਸਾ ਗਰੁੱਪ ਨੂੰ ਅਮਰੀਕਾ 'ਚ ਗੱਤਖੇ ਦਾ ਜੌਹਰ ਦਿਖਾਉਣ ਲਈ ਸਿਲੈਕਟ ਕੀਤਾ ਗਿਆ ਹੈ। ਤਰਨਤਾਰਨ ਦੇ ਤਿੰਨ ਨੌਜਵਾਨ ਆਪਣੇ ਗੱਤਖੇ ਦਾ ਜੌਹਰ ਦਿਖਾਉਣ ਲਈ ਜਾ ਰਹੇ ਹਨ, ਜਿਨ੍ਹਾਂ 'ਚ ਪੰਜਾਬ ਪੁਲਸ ਦਾ ਜਵਾਨ ਜਗਦੀਪ ਸਿੰਘ (ਕੱਦ 7 ਫੁੱਟ 6 ਇੰਚ) ਵੀ ਸ਼ਾਮਲ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਰ ਖਾਲਸਾ ਗੱਤਖਾ ਗਰੁੱਪ ਜੇ ਪ੍ਰਧਾਨ ਪ੍ਰਿੰਸ ਨੇ ਦੱਸਿਆ ਉਨ੍ਹਾਂ ਨੂੰ ਅਮਰੀਕਾ ਗੋਡਟਇਲੈਂਟ ਲਈ ਸਿਲੈਕਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਇੰਡੀਆ ਗੋਡਟਇਲੈਂਟ ਜਿੱਤ ਚੁੱਕੇ ਹਨ ਤੇ ਗਿਨੀਜ਼ ਬੁੱਕ 'ਚ ਵੀ ਆਪਣਾ ਨਾਂ ਚਾਰ ਵਾਰ ਦਰਜ ਕਰਵਾ ਚੁੱਕੇ ਹਨ।