ਸੁੱਤੇ ਪਏ ਬਜ਼ੁਰਗ ਨੂੰ ਕੁਹਾੜੀ ਮਾਰ ਕੇ ਕੀਤਾ ਜ਼ਖਮੀ

Tuesday, Sep 17, 2019 - 10:54 AM (IST)

ਸੁੱਤੇ ਪਏ ਬਜ਼ੁਰਗ ਨੂੰ ਕੁਹਾੜੀ ਮਾਰ ਕੇ ਕੀਤਾ ਜ਼ਖਮੀ

ਤਪਾ ਮੰਡੀ (ਸ਼ਾਮ, ਗਰਗ) : ਸਬ-ਡਵੀਜ਼ਨਲ ਹਸਪਤਾਲ ਤਪਾ 'ਚ ਜ਼ੇਰੇ ਇਲਾਜ ਪਿੰਡ ਧੂਰਕੋਟ ਦੇ 72 ਸਾਲਾ ਜ਼ਖਮੀ ਬਜ਼ੁਰਗ ਲੀਲਾ ਖਾਂ ਪੁੱਤਰ ਇਲਮਦੀਨ ਨੇ ਦੱਸਿਆ ਕਿ ਉਹ ਪਿੰਡ ਧੋਲਾ ਬਾਬਾ ਸੀਤਲ ਦਾਸ ਦੇ ਡੇਰੇ 'ਚ ਧੂਫ-ਬੱਤੀ ਕਰਨ ਦੇ ਨਾਲ-ਨਾਲ ਕਬਰਿਸਤਾਨ ਵਿਖੇ ਲੱਗੇ ਸੈਂਕੜੇ ਬੂਟਿਆਂ ਦੀ ਸਾਂਭ-ਸੰਭਾਲ ਕਰਦਾ ਹੈ ਅਤੇ ਰਾਤ ਸਮੇਂ ਉਥੇ ਹੀ ਸੌਂ ਜਾਂਦਾ ਹੈ।

ਪਿੰਡ ਦਾ ਹੀ ਇਕ ਨੌਜਵਾਨ ਉਥੇ ਆਇਆ ਤਾਂ ਸੁੱਤੇ ਪਏ ਦੀ ਜੇਬ 'ਚ ਪਾਇਆ ਲਿਫਾਫਾ ਕੱਢਣਾ ਸ਼ੁਰੂ ਕਰ ਦਿੱਤਾ, ਜਦੋਂ ਉਸ ਨੇ ਵਿਰੋਧ ਕੀਤਾ ਤਾਂ ਨੌਜਵਾਨ ਨੇ ਗਿੱਟੇ 'ਤੇ ਕੁਹਾੜੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਬਾਅਦ ਵਿਚ ਜਦੋਂ ਨੌਜਵਾਨ ਸਾਈਕਲ ਚੋਰੀ ਕਰਨ ਲੱਗਾ ਤਾਂ ਰੌਲਾ ਪਾਉਣ 'ਤੇ ਨੌਜਵਾਨ ਉਸ ਦੇ ਹੱਥ 'ਤੇ ਕੁਹਾੜੀ ਮਾਰ ਕੇ ਭੱਜ ਗਿਆ ਅਤੇ ਉਹ ਬੇਹੋਸ਼ੀ ਦੀ ਹਾਲਤ 'ਚ ਉਥੇ ਹੀ ਪਿਆ ਰਿਹਾ।

ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਲੀਲਾ ਖਾਂ ਦੇ ਬਿਆਨਾਂ 'ਤੇ ਜੱਗਾ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਖੁੱਡੀ ਪੱਤੀ ਧੋਲਾ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News