ਕਰਿਆਨੇ ਤੇ ਫਲ-ਫਰੂਟ ਦੀਆਂ ਦੁਕਾਨਾਂ ਦੇ ਜਿੰਦਰੇ ਤੋੜ ਚੋਰਾਂ ਨੇ ਕੀਤੀ ਚੋਰੀ, ਦੁਕਾਨਦਾਰਾਂ ‘ਚ ਦਹਿਸ਼ਤ ਦਾ ਮਾਹੌਲ

Monday, Jan 03, 2022 - 11:57 AM (IST)

ਤਪਾ ਮੰਡੀ (ਸ਼ਾਮ,ਗਰਗ) - ਸਥਾਨਕ ਮੰਡੀ ਦੀ ਸੰਘਣੀ ਆਬਾਦੀ ‘ਚ ਚੋਰਾਂ ਨੇ 2 ਕਰਿਆਨੇ ਦੀਆਂ ਦੁਕਾਨਾਂ ਅਤੇ ਇੱਕ ਫਲ-ਫਰੂਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਕੇ ਹਜ਼ਾਰਾ ਰੁਪਏ ਦੀ ਨਗਦੀ ਚੋਰੀ ਹੋਣ ਨਾਲ ਦੁਕਾਨਦਾਰਾਂ ‘ਚ ਦਹਿਸ਼ਤ ਦਾ ਮਾਹੋਲ ਪੈਦਾ ਹੋ ਗਿਆ। ਅੰਦਰਲੇ ਬੱਸ ਸਟੈਂਡ ਸਥਿਤ ਜੈਨ ਕਰਿਆਨਾ ਸਟੋਰ ਦੇ ਮਾਲਕ ਅਜੈ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਾਗ ਬਸਤੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚੱਲੇ ਗਏ। ਚਾਰ ਵਜੇ ਦੇ ਕਰੀਬ ਸੈਰ ਕਰਦੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਦੁਕਾਨ ਦਾ ਸ਼ਟਰ ਚੁੱਕਿਆ ਪਿਆ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : 1000 ਰੁਪਏ ਦੀ ਖ਼ਾਤਰ ਚਾਕੂ ਮਾਰ-ਮਾਰ ਕੀਤਾ ਵਿਅਕਤੀ ਦਾ ਕਤਲ

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਉਥੇ ਆ ਕੇ ਦੇਖਿਆ ਤਾਂ ਦੁਕਾਨ ਦੇ ਦੋਵੇਂ ਜਿੰਦਰੇ ਟੁੱਟੇ ਪਏ ਸਨ ਅਤੇ ਚੋਰ ਦਰਾਜ ਅੰਦਰ ਪਏ 25 ਹਜ਼ਾਰ ਰੁਪਏ ਦੇ ਕਰੀਬ ਨਗਦੀ ਲੈ ਕੇ ਫ਼ਰਾਰ ਹੋ ਗਏ। ਜਦ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੇਖੇ ਤਾਂ ਇੱਕ ਚੋਰ ਲਗਭਗ 2 ਵਜ ਕੇ 12 ਮਿੰਟ ’ਤੇ ਜਿੰਦਰੇ ਤੋੜਦਾ ਦੇਖਿਆ ਗਿਆ, ਜਿਸ ਨੇ ਅਪਣਾ ਮੂੰਹ ਸਿਰ ਲਪੇਟਿਆਂ ਹੋਇਆ ਸੀ। ਇਸੇ ਤਰ੍ਹਾਂ ਚੋਰਾਂ ਨੇ ਪੱਤਰਕਾਰ ਭੂਸ਼ਨ ਘੁੜੈਲਾ ਦੀ ਸਕੂਲ ਰੋਡ ਸਥਿਤ ਦੁਕਾਨ ਦੇ ਜਿੰਦਰਿਆਂ ਦੀ ਭੰਨ੍ਹਤੋੜ ਕਰਕੇ ਚੋਰ 25-30 ਹਜ਼ਾਰ ਰੁਪਏ ਦੇ ਸਿੱਕੇ ਚੋਰੀ ਕਰ ਲਏ।

ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ’ਤੇ CM ਚੰਨੀ ਤੇ ਮੰਤਰੀ ਆਸ਼ੂ ਦਾ ਡਬਲ ਅਟੈਕ, ਵਿੰਨ੍ਹੇ ਇਹ ਨਿਸ਼ਾਨੇ

ਇਸ ਤੋਂ ਬਾਅਦ ਚੋਰ ਬਾਹਰਲੇ ਬੱਸ ਸਟੈਂਡ ਸਥਿਤ ਐੱਫ.ਸੀ.ਆਈ ਗੇਟ ਦੇ ਸਾਹਮਣੇ ਫਲ-ਫਰੂਟ ਦੀ ਦੁਕਾਨ ਗੁਰਪ੍ਰੀਤ ਸਿੰਘ ਦਾ ਜਿੰਦਰਾ ਤੋੜਕੇ ਗੱਲੇ ‘ਚ ਪਏ ਲਗਭਗ 1200 ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਇਸ ਘਟਨਾ ਸੰਬੰਧੀ ਤਪਾ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ, ਜਿਸ ਤੋਂ ਬਾਅਦ ਡੀ.ਐੱਸ.ਪੀ ਤਪਾ ਦੀ ਅਗਵਾਈ ‘ਚ ਚੌਂਕੀ ਇੰਚਾਰਜ ਗੁਰਪਾਲ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਸੀ.ਸੀ.ਟੀ.ਵੀ. ਕੈਮਰੇ ਖੰਘਾਲਕੇ ਚੋਰਾਂ ਨੂੰ ਜਲਦੀ ਫੜ ਲਿਆ ਜਾਵੇਗਾ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਨਗਦੀ ਰਾਤ ਨੂੰ ਦੁਕਾਨਾਂ ‘ਚ ਨਾ ਰੱਖਣ ਅਤੇ ਪਹਿਰੇਦਾਰ ਰੱਖੇ ਜਾਣ ਦੀ ਗੱਲ ਕਹੀ। 

ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ


rajwinder kaur

Content Editor

Related News