Breaking : ਪੰਜਾਬ 'ਚ ਫੱਟ ਗਿਆ ਤੇਲ ਨਾਲ ਭਰਿਆ ਟੈਂਕਰ, ਫਲਾਈਓਵਰ ’ਤੇ ਮਚੇ ਅੱਗ ਦੇ ਭਾਂਬੜ (ਵੀਡੀਓ)
Wednesday, Jan 03, 2024 - 02:33 PM (IST)
ਖੰਨਾ (ਵਿਪਨ) : ਇੱਥੇ ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇਅ 'ਤੇ ਖੰਨਾ ਤੋਂ ਲੰਘ ਰਹੇ ਫਲਾਈਓਵਰ ਬੱਸ ਅੱਡੇ ਦੇ ਸਾਹਮਣੇ ਪੁਲ 'ਤੇ ਤੇਲ ਨਾਲ ਭਰੇ ਟੈਂਕਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਬਹੁਤ ਦੂਰ-ਦੂਰ ਤੱਕ ਫੈਲ ਗਈਆਂ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਇਸ ਘਟਨਾ ਤੋਂ ਬਾਅਦ ਲੋਕਾਂ 'ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਹਰ ਕੋਈ ਘਬਰਾਇਆ ਹੋਇਆ ਹੈ। ਫਿਲਹਾਲ ਟੈਂਕਰ ਦੇ ਡਰਾਈਵਰ ਅਤੇ ਕਲੀਨਰ ਨੂੰ ਬਚਾ ਕੇ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਮੁੱਖ Highway ਅੱਜ ਰਹੇਗਾ ਬੰਦ, ਇਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਅੱਗ ਦੇ ਭਾਂਬੜ ਮਚਣ ਕਾਰਨ ਸੜਕ 'ਤੇ ਲੋਕ ਬੁਰੀ ਤਰ੍ਹਾਂ ਡਰ ਗਏ ਅਤੇ ਲੋਕਾਂ 'ਚ ਇਧਰ-ਉਧਰ ਦੌੜਨ ਲੱਗ ਪਏ। ਇਸ ਘਟਨਾ ਦੌਰਾਨ ਤੇਲ ਦਾ ਟੈਂਕਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਖ਼ੌਫ਼ਨਾਕ ਮੰਜ਼ਰ ਨੂੰ ਦੇਖਣ ਵਾਲੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਗ ਇੰਨੀ ਭਿਆਨਕ ਲੱਗੀ ਕਿ ਇਸ ਦੀਆਂ ਲਪਟਾਂ 100 ਮੀਟਰ ਦੂਰ ਤੱਕ ਫੈਲ ਗਈਆਂ ਅਤੇ ਕਾਫ਼ੀ ਉਚਾਈ ਤੱਕ ਅੱਗ ਨੂੰ ਦੇਖ ਕੇ ਲੋਕਾਂ ਨੇ ਆਪਣੀਆਂ ਗੱਡੀਆਂ ਰੋਕ ਲਈਆਂ।
ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਡ ਵਿਚਾਲੇ ਕੋਲਡ ਡੇਅ ਦਾ Alert, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਫਿਲਹਾਲ ਘਟਨਾ ਮਗਰੋਂ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਅਤੇ ਸਰਵਿਸ ਲੇਨ ਤੋਂ ਟ੍ਰੈਫਿਕ ਚਾਲੂ ਰੱਖਿਆ ਗਿਆ। ਐੱਸ. ਐੱਸ. ਪੀ. ਅਮਨੀਤ ਕੌਂਡਲ ਵਲੋਂ ਮੌਕੇ 'ਤੇ ਡੀ. ਐੱਸ. ਪੀ. ਰਾਜੇਸ਼ ਕੁਮਾਰ ਨੂੰ ਭੇਜਿਆ ਗਿਆ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਫਾਇਰ ਅਫ਼ਸਰ ਦਾ ਕਹਿਣਾ ਹੈ ਕਿ ਪੂਰੇ ਇਲਾਕੇ 'ਚ ਅੱਗ ਕੰਟਰੋਲ ਕਰਨ ਤੋਂ ਬਾਅਦ ਡੀਜ਼ਲ ਦਾ ਪ੍ਰਭਾਵ ਖ਼ਤਮ ਕੀਤਾ ਜਾਵੇਗਾ, ਜਿਸ ਤੋਂ ਬਾਅਦ ਰੋਡ ਖੋਲ੍ਹਿਆ ਜਾਵੇਗਾ।
ਲੁਧਿਆਣਾ ਤੋਂ ਅੰਬਾਲਾ ਵੱਲ ਜਾ ਰਿਹਾ ਸੀ ਟੈਂਕਰ
ਜਾਣਕਾਰੀ ਮੁਤਾਬਕ ਟਰਾਈਕ ਡਰਾਈਵਰਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਲੁਧਿਆਣਾ ਵੱਲੋਂ ਡੀਜ਼ਲ ਦਾ ਟੈਂਕਰ ਅੰਬਾਲਾ ਵੱਲ ਸਪਲਾਈ ਦੇਣ ਜਾ ਰਿਹਾ ਸੀ। ਪਤਾ ਨਹੀਂ ਕਿਵੇਂ ਅਮਲੋਹ ਰੋਡ ਚੌਂਕ ਨੇੜੇ ਪੁਲ 'ਤੇ ਟੈਂਕਰ ਨੂੰ ਅੱਗ ਲੱਗ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8