ਟਾਂਡਾ ਦੇ ਰਸੂਲਪੁਰ ''ਚ ਹਾਜ਼ਰੀ ਲਗਾ ਰਹੀ ਮਹਿਲਾ ਨਰੇਗਾ ਮੁਲਾਜ਼ਮ ''ਤੇ ਤਾਣਿਆ ਪਿਸਤੌਲ, ਮੋਬਾਈਲ ਖੋਹ ਕੇ ਲੁਟੇਰੇ ਫ਼ਰਾਰ
Friday, Aug 28, 2026 - 05:36 AM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪਿੰਡ ਰਸੂਲਪੁਰ ਵਿਖੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦੇ ਬਲ 'ਤੇ ਇੱਕ ਔਰਤ ਕੋਲੋਂ ਉਸਦਾ ਮੋਬਾਈਲ ਖੋਹ ਲਿਆ। ਦੁਪਹਿਰ ਸਮੇਂ ਵਾਪਰੀ ਇਸ ਲੁੱਟ-ਖੋਹ ਦੀ ਵਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਨਰੇਗਾ ਕਰਮਚਾਰੀ ਪਿੰਕੀ ਪਤਨੀ ਗੁਰਦੀਪ ਸਿੰਘ ਪਿੰਡ ਰਸੂਲਪੁਰ ਨੇ ਦੱਸਿਆ ਕਿ ਨਰੇਗਾ ਮਜ਼ਦੂਰਾਂ ਤੋਂ ਕੰਮ ਕਰਵਾਉਣ ਉਪਰੰਤ ਉਨ੍ਹਾਂ ਦੀ ਹਾਜ਼ਰੀ ਲਗਾ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਤਤਕਾਲੀ SHO ਨੂੰ ਹੋਈ 3 ਸਾਲ ਦੀ ਜੇਲ੍ਹ, ਅੰਮ੍ਰਿਤਧਾਰੀ ਸਿੰਘ ਦੀ ਸ਼ਿਕਾਇਤ 'ਤੇ ਹੋਈ ਕਾਰਵਾਈ
ਇਸੇ ਦੌਰਾਨ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਨੇ ਪਿਸਤੌਲ ਦਿਖਾਉਂਦੇ ਹੋਏ ਉਸਦਾ ਮੋਬਾਈਲ ਫੋਨ ਖੋਹ ਲਿਆ ਅਤੇ ਟਾਂਡਾ ਵੱਲ ਫਰਾਰ ਹੋ ਗਏ। ਲੁੱਟ-ਖੋਹ ਦੀ ਇਸ ਵਾਰਦਾਤ ਉਪਰੰਤ ਪੀੜਤਾ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
