ਟਾਂਡਾ 'ਚ ਬੱਚੀ ਨਾਲ ਹੋਏ ਬਲਾਤਕਾਰ ਮਾਮਲੇ 'ਚ 'ਆਪ' ਨੇ ਕੱਢਿਆ ਕੈਂਡਲ ਮਾਰਚ
Monday, Oct 26, 2020 - 08:49 PM (IST)
ਜਲੰਧਰ,(ਸੋਨੂੰ) : ਸ਼ਹਿਰ 'ਚ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਕਾਰਜਕਰਤਾਵਾਂ ਵਲੋਂ ਟਾਂਡਾ ਦੇ ਜਮਾਲਪੁਰ 'ਚ ਹੋਏ ਮਾਸੂਮ ਬੱਚੀ ਨਾਲ ਬਲਾਤਕਾਰ ਦੇ ਮਾਮਲੇ 'ਚ ਕੈਂਡਲ ਮਾਰਚ ਕੱਢਿਆ ਗਿਆ ਅਤੇ ਜਲਦ ਤੋਂ ਜਲਦ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ। ਜਲੰਧਰ ਨਾਰਥ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜੋਗਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਾਰੇ ਕਾਰਜਕਰਤਾਵਾਂ ਅਤੇ ਵਿਧਾਇਕਾਂ ਵਲੋਂ ਜਲੰਧਰ ਦੇ ਕੰਪਨੀ ਬਾਗ ਚੌਕ 'ਚੋਂ ਕੈਂਡਲ ਮਾਰਚ ਕੱਢਿਆ ਹੈ।
ਇਹ ਵੀ ਪੜ੍ਹੋ : ਬਠਿੰਡਾ ਪੁਲਸ ਨੇ 2 ਗੈਂਗਸਟਰ ਗਰੁੱਪਾਂ ਦੇ 6 ਮੈਂਬਰ ਕੀਤੇ ਗ੍ਰਿਫਤਾਰ
ਉਨ੍ਹਾਂ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ 'ਚ ਲਾਅ ਐਂਡ ਆਰਡਰ ਦੇ ਬੂਰੇ ਹਾਲਾਤ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਜਾਂ ਤਾਂ ਉਹ ਆਪਣਾ ਅਸਤੀਫਾ ਦੇ ਦੇਣ ਜਾਂ ਫਿਰ ਪੰਜਾਬ ਨੂੰ ਬਚਾ ਲੈਣ। 'ਆਪ' ਦੀ ਵਿਧਾਇਕਾ ਸਰਬਜੀਤ ਕੌਰ ਮਾਨੁਕੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਜਲੰਧਰ 'ਚ ਆਮ ਆਦਮੀ ਪਾਰਟੀ ਵਲੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
ਇਹ ਸ਼ਰਧਾਂਜਲੀ ਹੈ ਉਸ ਮਾਸੂਮ ਬੱਚੀ ਨੂੰ ਜਿਸ ਦਾ ਟਾਂਡਾ ਦੇ ਜਮਾਲਪੁਰ 'ਚ ਦਰਿੰਦਗੀ ਭਰੇ ਤਰੀਕੇ ਨਾਲ ਬਲਾਤਕਾਰ ਕੀਤਾ ਗਿਆ। ਉਥੇ ਵਿਧਾਇਕਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਕੈਪਟਨ ਸਾਹਿਬ ਆਪਣੇ ਚਹੇਤਿਆਂ ਨੂੰ ਉਨ੍ਹਾਂ ਦੀ ਸਕਿਓਰਿਟੀ ਦੇਣ 'ਚ ਮਸ਼ਰੂਫ ਹਨ ਤਾਂ ਉਥੇ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਵੀ ਨਹੀਂ ਹੈ। ਇਸ ਲਈ ਪੰਜਾਬ 'ਚ ਅਜਿਹੀਆਂ ਦਰਦਨਾਕ ਘਟਨਾਵਾਂ ਹੋ ਰਹੀਆਂ ਹਨ।