ਟਾਂਡਾ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਅਸਲੇ ਤੇ ਡਰੱਗ ਮਨੀ ਸਣੇ 2 ਭਰਾ ਕਾਬੂ
Monday, Jul 29, 2019 - 01:09 PM (IST)

ਟਾਂਡਾ ਉੜਮੁੜ੍ਹ (ਵਰਿੰਦਰ ਪੰਡਿਤ, ਮੋਮੀ, ਜਸਵਿੰਦਰ) - ਨਸ਼ੇ ਅਤੇ ਭੈੜੇ ਅਨਸਰਾਂ ਖਿਲਾਫ ਸਰਗਰਮ ਟਾਂਡਾ ਦੀ ਪੁਲਸ ਨੇ ਵੱਡੇ ਪੱਧਰ 'ਤੇ ਨਸ਼ੇ ਦਾ ਧੰਦਾ ਕਰਨ ਵਾਲੇ ਦੋ ਭਰਾਵਾਂ ਨੂੰ ਨੱਪਣ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ 'ਚੋਂ ਇਕ ਪੁਲਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ। ਕਾਬੂ ਕੀਤੇ ਮੁਲਜ਼ਮ ਤੋਂ 2 ਰਿਵਾਲਵਰ, ਲੱਖਾਂ ਦੀ ਨਕਦੀ ਅਤੇ 10 ਜਿੰਦਾ ਕਾਰਤੂਸ ਅਤੇ 150 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੇ ਆਧਾਰ 'ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਮੁਤਾਬਕ ਮੁਲਜ਼ਮਾਂ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਵੀਰ ਸਿੰਘ ਅਤੇ ਸੁਖਵੀਰ ਸਿੰਘ ਸੁੱਖੀ, ਜੋ ਫਰਾਰ ਹੋ ਗਿਆ ਹੈ, ਦੇ ਵਜੋਂ ਹੋਈ ਹੈ।
ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਦੀ ਮੌਜੂਦਗੀ 'ਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ. (ਤਫਤੀਸ਼) ਧਰਮਵੀਰ ਸਿੰਘ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਦੀ ਟੀਮ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਗਸ਼ਤ ਕਰ ਰਹੀ ਸੀ, ਜਿਸ ਦੌਰਾਨ ਉਨ੍ਹਾਂ ਨੂੰ ਉਕਤ ਮੁਲਜ਼ਮਾਂ ਦੇ ਬਾਰੇ ਪਤਾ ਲੱਗਾ। ਉਨ੍ਹਾਂ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ ਡਰਗ ਮਨੀ ਅਤੇ ਅਸਲੇ ਸਣੇ ਕਾਬੂ ਕਰ ਲਿਆ, ਜਦਕਿ ਦੂਜੇ ਮੁਲਜ਼ਮ ਦੀ ਉਨ੍ਹਾਂ ਵਲੋਂ ਭਾਲ ਕੀਤੀ ਜਾ ਰਹੀ ਹੈ।