ਅਮਰੀਕਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜਾਬਣ ਕੁੜੀ ਗੁਰਜੋਤ ਕੌਰ ਦੀ ਮੌਤ

Tuesday, Feb 28, 2023 - 01:03 PM (IST)

ਅਮਰੀਕਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੰਜਾਬਣ ਕੁੜੀ ਗੁਰਜੋਤ ਕੌਰ ਦੀ ਮੌਤ

ਟਾਂਡਾ ਉਡਮੁੜ (ਵਰਿੰਦਰ ਪੰਡਿਤ) : ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਦੀ ਭਾਣਜੀ ਦੀ ਵਿਦੇਸ਼ ਵਿੱਚ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਵਿਧਾਇਕ ਦੀ ਭਾਣਜੀ ਗੁਰਜੋਤ ਕੌਰ (22) ਪੁੱਤਰੀ ਬਲਵੀਰ ਸਿੰਘ, ਜੋ ਕਿ ਅਮਰੀਕਾ ਵਿਖੇ ਰਹਿੰਦੀ ਸੀ, ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸ ਦੇਈਏ ਕਿ ਵਿਧਾਇਕ ਦੀ ਭੈਣ ਰਮਨਦੀਪ ਕੌਰ ਆਪਣੇ ਪਤੀ ਬਲਵੀਰ ਸਿੰਘ ਤੇ ਦੋ ਬੱਚਿਆਂ ਸਮੇਤ ਅਮਰੀਕਾ ਦੇ ਸਟੌਕਟਨ ਕੈਲੇਫੋਰਨੀਆ ਵਿੱਚ ਪਿਛਲੇ ਲੰਮੇ ਸਮੋਂ ਤੋਂ ਰਹਿ ਰਹੇ ਹਨ। 

ਇਹ ਵੀ ਪੜ੍ਹੋ- 3 ਬੱਚਿਆਂ ਦੇ ਸਿਰ ਤੋਂ ਉੱਠਿਆ ਮਾਂ-ਪਿਓ ਦਾ ਹੱਥ, ਭਿਆਨਕ ਸੜਕ ਹਾਦਸੇ 'ਚ ਇਕੱਠਿਆਂ ਹੋਈ ਪਤੀ-ਪਤਨੀ ਦੀ ਮੌਤ

PunjabKesari

ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਸਵੇਰੇ ਜਦੋਂ ਗੁਰਜੋਤ ਕੌਰ ਆਪਣੀ ਕਾਰ 'ਤੇ ਸਵਾਰ ਹੋ ਕੇ ਜਾ ਰਹੀ ਸੀ ਤਾਂ ਇਸ ਦੌਰਾਨ ਅਚਾਨਕ ਉਸ ਦੀ ਇਕ ਕਾਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਗੁਰਜੋਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁਰਜੋਤ ਕੌਰ ਦੀ ਮੌਤ ਕਾਰਨ ਜਿੱਥੇ ਵਿਧਾਇਕ ਜਸਵੀਰ ਸਿੰਘ ਦੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ , ਉੱਥੇ ਹੀ ਇਲਾਕੇ 'ਚ ਵੀ ਸੋਗ ਦੀ ਲਹਿਰ ਪਾਈ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਮਜੀਠੀਆ ਨੇ ਮੁੜ ਘੇਰੀ 'ਆਪ', ਅਜਨਾਲਾ ਹਿੰਸਾ ਤੇ ਗੋਇੰਦਵਾਲ ਜੇਲ੍ਹ 'ਚ ਹੋਈ ਗੈਂਗਵਾਰ 'ਤੇ ਦਿੱਤਾ ਵੱਡਾ ਬਿਆਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News