ਆਬਕਾਰੀ ਅਤੇ ਕਰ ਵਿਭਾਗ ਦਾ ਈ.ਟੀ.ਓ. ਰਿਸ਼ਵਤ ਲੈਂਦਾ ਰੰਗੇਹੱਥੀਂ ਗ੍ਰਿਫਤਾਰ

04/19/2019 5:15:53 PM

ਟਾਂਡਾ ਉੜਮੁੜ (ਪੰਡਿਤ, ਮੋਮੀ, ਪੱਪੂ) : ਵਿਜੀਲੈਂਸ ਬਿਓਰੋ ਪੰਜਾਬ ਦੀ ਹੁਸ਼ਿਆਰਪੁਰ ਟੀਮ ਨੇ ਅੱਜ ਟਾਂਡਾ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਤਾਰਾ ਸਿੰਘ ਸੱਲ੍ਹਾਂ ਦੇ ਵ੍ਹਾਈਟ ਹਾਊਸ ਪੈਲਸ 'ਚ ਦੋ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਫਲਾਇੰਗ ਵਿੰਗ ਦੇ ਏ. ਈ. ਟੀ. ਸੀ.-ਕਮ-ਅਸਿਸਟੈਂਟ ਕਮਿਸ਼ਨਰ ਸੇਲਜ਼ ਟੈਕਸ (ਜੀ.ਐੱਸ.ਟੀ.) ਹਰਮੀਤ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਡੀ.ਐੱਸ.ਪੀ. ਹੁਸ਼ਿਆਰਪੁਰ ਦਲਵੀਰ ਸਿੰਘ ਹੋਠੀ ਦੀ ਅਗਵਾਈ ਵਿਚ ਵਿਜੀਲੈਂਸ ਦੀ ਇਸ ਕਾਰਵਾਈ ਦੌਰਾਨ ਈ.ਟੀ.ਓ. ਦੇ ਇਸ ਜਾਲ 'ਚ ਮਦਦ ਕਰਨ ਵਾਲਾ ਸਥਾਨਕ ਸੀ. ਏ. ਰਮਨ ਸੋਂਧੀ ਨਿਵਾਸੀ ਅਹੀਆਪੁਰ ਵੀ ਅੜਿੱਕੇ ਆਇਆ ਹੈ।

PunjabKesari

ਕੀ ਹੈ ਮਾਮਲਾ:
ਟਾਂਡਾ-ਸ੍ਰੀ ਹਰਿਗੋਬਿੰਦਪੁਰ ਰੋਡ 'ਤੇ ਪਿੰਡ ਗਿੱਲ ਨਜ਼ਦੀਕ ਜਥੇਦਾਰ ਤਾਰਾ ਸਿੰਘ ਸੱਲ੍ਹਾਂ ਦੇ ਵ੍ਹਾਈਟ ਹਾਊਸ ਪੈਲਸ ਵਿਚ ਉਕਤ ਮੁਲਜ਼ਮ ਹਰਮੀਤ ਸਿੰਘ ਪ੍ਰਬੰਧਕਾਂ ਨੂੰ ਜੀ.ਐੱਸ.ਟੀ. ਟੈਕਸ ਦਾ ਡਰਾਵਾ ਦੇ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਤੇ ਇਸ ਵਿਚ ਟਾਂਡਾ ਪੈਲਸ ਲਈ ਹੀ ਸੇਵਾਵਾਂ ਦੇਣ ਵਾਲੇ ਸਥਾਨਕ ਸੀ.ਏ. ਰਮਨ ਸੋਂਧੀ ਉਸ ਦੀ ਮਦਦ ਕਰ ਰਿਹਾ ਸੀ। ਇਹ ਸਿਲਸਿਲਾ ਇਸ ਸਾਲ ਫਰਵਰੀ 'ਚ ਸ਼ੁਰੂ ਹੋ ਗਿਆ ਸੀ ਜਦੋਂ 11 ਮਹੀਨੇ ਦੇ ਰਹਿੰਦੇ ਜੀ.ਐੱਸ.ਟੀ. ਟੈਕਸ ਦੇ ਬਕਾਏ ਨੂੰ ਲੈ ਕੇ ਰੇਡ ਕਰਦਿਆ ਡਰਾਵਾ ਦਿੰਦੇ ਹੋਏ ਹਰਮੀਤ ਸਿੰਘ ਪੈਲੇਸ ਵਿਚੋਂ ਦਸਤਾਵੇਜ਼ ਜਬਰੀ ਚੁੱਕ ਕੇ ਲੈ ਗਿਆ ਸੀ ਅਤੇ ਉਸ ਨੇ ਪ੍ਰਬੰਧਕਾਂ ਨੂੰ ਡਰਾ ਕੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਉਹ ਸੀ.ਏ. ਸੋਂਧੀ ਦੀ ਮਦਦ ਨਾਲ ਪਿਛਲੇ 10 ਦਿਨਾਂ ਵਿਚ 3 ਲੱਖ ਰੁਪਏ ਲੈ ਕੇ ਜਾਣ ਤੋਂ ਬਾਅਦ ਹੁਣ 2 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਅਧਿਕਾਰੀ ਤੋਂ ਤੰਗ ਆ ਕੇ ਜਥੇਦਾਰ ਤਾਰਾ ਸਿੰਘ ਸੱਲ੍ਹਾਂ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕੀਤੀ ਜਿਸ ਦੇ ਆਧਾਰ 'ਤੇ ਵਿਜੀਲੈਂਸ ਦੇ ਡੀ. ਐੱਸ. ਪੀ. ਹੁਸ਼ਿਆਰਪੁਰ ਦਲਵੀਰ ਸਿੰਘ ਹੋਠੀ ਦੀ ਅਗਵਾਈ ਵਿਚ ਇੰਸਪੈਕਟਰ ਹਰਜੀਤ ਸਿੰਘ, ਚਮਕੌਰ ਸਿੰਘ, ਅਰੁਣ ਚੇਚੀ, ਅਮਰਜੀਤ ਸਿੰਘ, ਸੰਦੀਪ ਸਿੰਘ, ਤੀਰਥ ਸਿੰਘ ਅਤੇ ਬਲਬੀਰ ਸਿੰਘ 'ਤੇ ਆਧਾਰਤ ਟੀਮ ਨੇ ਅੱਜ ਸਵੇਰ ਤੋਂ ਹੀ ਪੈਲਸ ਵਿਚ ਟਰੈਪ ਲਾਇਆ ਹੋਇਆ ਸੀ। ਦੱਸੇ ਸਮੇਂ ਮੁਤਾਬਕ ਏ. ਈ. ਟੀ. ਸੀ. ਹਰਮੀਤ ਸਿੰਘ ਤੇ ਸੀ. ਏ. ਸੋਂਧੀ ਦੁਪਹਿਰ 2 ਵਜੇ ਪੈਲਸ ਆਏ ਤੇ ਜਦੋਂ ਅਧਿਕਾਰੀ ਨੇ 2 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਸੀ. ਏ. ਨੂੰ ਫੜਾਈ ਤਾਂ ਵਿਜੀਲੈਂਸ ਟੀਮ ਨੇ ਦੋਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਡੀ. ਐੱਸ. ਪੀ. ਦਲਵੀਰ ਸਿੰਘ ਨੇ ਦੱਸਿਆ ਕਿ ਦੋਨਾਂ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ ਤੇ ਜਾਂਚ ਸ਼ੁਰੂ ਕੀਤੀ ਗਈ ਹੈ।

PunjabKesari


cherry

Content Editor

Related News