ਨੰਗਲੀ (ਜਲਾਲਪੁਰ) ''ਚ ਪਾਜ਼ੇਟਿਵ ਮਰੀਜ਼ ਦੇ ਸੰਪਰਕ ''ਚ ਆਉਣ ਵਾਲੇ 10 ਹੋਰ ਲੋਕਾਂ ਦੇ ਲਏ ਗਏ ਸੈਂਪਲ
Friday, May 29, 2020 - 11:58 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼, ਸ਼ਰਮਾ) : ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) 'ਚ ਕੋਰੋਨਾ ਵਾਇਰਸ ਨਾਲ ਮਰੇ ਲਖਵਿੰਦਰ ਸਿੰਘ ਦੇ ਸੰਪਰਕ 'ਚ ਆਏ 14 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਇਸ ਚੇਨ ਨੂੰ ਤੋੜਨ 'ਚ ਲੱਗੀ ਸਿਹਤ ਵਿਭਾਗ ਦੀ ਟੀਮ ਨੇ ਅੱਜ ਫਿਰ ਪਿੰਡ ਦੇ 10 ਵਾਸੀਆਂ ਦੇ ਟੈਸਟ ਲਏ ਹਨ। ਹੌਟ ਸਪਾਟ ਬਣੇ ਇਸ ਪਿੰਡ 'ਚ ਅੱਜ ਕੋਵਿਡ ਜ਼ਿਲ੍ਹਾ ਨੋਡਲ ਅਫਸਰ ਸੈਲੇਸ਼ ਕੁਮਾਰ ਨੇ ਦੌਰਾ ਕਰਕੇ ਹਲਾਤਾਂ ਦੀ ਸਮੀਖਿਆ ਕੀਤੀ।
ਇਹ ਵੀ ਪੜ੍ਹੋ : ਬਜ਼ੁਰਗ ਜੋੜੇ ਲਈ ਮਸੀਹਾ ਬਣੀ ਪੰਜਾਬ ਪੁਲਸ, ਦੋ ਮਹੀਨਿਆਂ ਤੋਂ ਕਰ ਰਹੀ ਸੇਵਾ
ਦੱਸਿਆ ਜਾ ਰਿਹਾ ਹੈ ਕਿ ਵਿਭਾਗ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ 'ਤੇ ਪਿੰਡ ਜਲਾਲਪੁਰ ਦੇ ਕੁਝ ਦੁਕਾਨਦਾਰਾਂ ਦੇ ਨਾਲ ਹੋਰਨਾਂ ਇਲਾਕਿਆਂ 'ਚ ਵੀ ਟੈਸਟ ਕਰ ਸਕਦੀ ਹੈ। ਅੱਜ ਐੱਸ.ਐੱਮ.ਓ. ਕੇ.ਆਰ ਬਾਲੀ ਦੀ ਅਗਵਾਈ 'ਚ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੋਡਲ ਅਫਸਰ ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਕਰਨ ਵਿਰਕ, ਡਾਕਟਰ ਰਵੀ ਕੁਮਾਰ, ਸ਼ਵਿੰਦਰ ਸਿੰਘ , ਰਵਿੰਦਰ ਸਿੰਘ, ਬਲਜੀਤ ਸਿੰਘ ਅਤੇ ਗੁਰਜੀਤ ਆਦਿ ਨੇ ਸੁਰੱਖਿਅਤ ਤਰੀਕੇ ਨਾਲ ਵਾਇਰਸ ਦੀ ਰੋਕਥਾਮ ਲਈ 10 ਹੋਰ ਪਿੰਡ ਵਾਸੀਆਂ ਦੇ ਟੈਸਟ ਲਏ।
ਇਹ ਵੀ ਪੜ੍ਹੋ : ਆਈ.ਸੀ.ਪੀ. ਅਟਾਰੀ ਬਾਰਡਰ ਰਾਹੀ ਦੋ ਮਹੀਨੇ ਬਾਅਦ ਆਇਆ ਅਫਗਾਨੀ ਟਰੱਕ
ਇਸ ਦੌਰਾਨ ਡਾਕਟਰ ਬਾਲੀ ਨੇ ਦੱਸਿਆ ਕਿ ਬੀਤੇ ਦਿਨ ਪਾਜ਼ੇਟਿਵ ਮਰੀਜ਼ ਬਲਦੇਵ ਸਿੰਘ ਦੇ ਸੰਪਰਕ 'ਚ ਆਏ ਉਸਦੇ 4 ਪਰਿਵਾਰਕ ਮੈਂਬਰਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਵੀ ਟੈਸਟ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਅਜੇ ਪਿੰਡ ਵਾਸੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਫਿਲਹਾਲ ਪੁਲਸ ਪ੍ਰਸ਼ਾਸਨ ਵੱਲੋ ਪਿੰਡ ਨੂੰ ਸੀਲ ਕਰਕੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭੁੱਖੇ-ਪਿਆਸੇ ਪ੍ਰਵਾਸੀ ਮਜ਼ਦੂਰਾਂ ਨੇ ਬੱਚਿਆਂ ਸਮੇਤ ਡੀ. ਸੀ. ਦਫਤਰ ਅੱਗੇ ਲਗਾਇਆ ਧਰਨਾ