ਤਲਵਾੜਾ ''ਚ ਵੱਡਾ ਹਾਦਸਾ, ਦੋ ਸਕੇ ਭਰਾਵਾਂ ਸਣੇ ਤਿੰਨ ਬੱਚਿਆਂ ਦੀ ਨਹਿਰ ''ਚ ਡੁੱਬਣ ਕਾਰਨ ਮੌਤ (ਵੀਡੀਓ)

10/18/2016 3:14:49 PM

ਤਲਵਾੜਾ : ਤਲਵਾੜਾ ਸ਼ਹਿਰ ''ਚ ਮੰਗਲਵਾਰ ਨੂੰ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਦੋ ਪਰਿਵਾਰਾਂ ਦੇ ਬੱਚਿਆਂ ਦੀ ਸ਼ਾਹ ਨਹਿਰ ਬੈਰਾਜ ''ਚ ਡੁੱਬ ਕੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਤਿਨ, ਸੂਰਜ ਦੋਵੇਂ ਭਰਾ ਪੁੱਤਰ ਨਰਿੰਦਰ ਕੁਮਾਰ ਅਤੇ ਤੀਜਾ ਬੱਚਾ ਕੁਲਦੀਪ ਪੁੱਤਰ ਬਲਦੇਵ ਸਿੰਘ ਵਾਸੀ ਤਲਵਾੜਾ ਦੇ ਰੂਪ ''ਚ ਹੋਈ।
ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਇਹ ਬੱਚੇ ਆਪਣੇ ਘਰੋਂ ਖੇਡਣ ਲਈ ਗਏ ਸਨ ਪਰ ਰਾਤ ਤੱਕ ਘਰ ਵਾਪਸ ਨਹੀਂ ਪਹੁੰਚੇ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਖਬਰ ਤਲਵਾੜਾ ਪੁਲਸ ਨੂੰ ਦਿੱਤੀ। ਪੁਲਸ ਸਾਰੀ ਰਾਤ ਬੱਚਿਆਂ ਦੀ ਭਾਲ ਕਰਦੀ ਰਹੀ ਪਰ ਬੱਚਿਆਂ ਦਾ ਕੁਝ ਵੀ ਪਤਾ ਨਹੀਂ ਲੱਗਾ।  ਮੰਗਲਵਾਰ ਸਵੇਰੇ ਜਦੋਂ ਪੁਲਸ ਉਨ੍ਹਾਂ ਦੀ ਭਾਲ ਕਰਦੀ ਹੋਈ ਸ਼ਾਹ ਨਹਿਰ ਬੈਰਾਜ ਕੋਲ ਪਹੁੰਚੀ ਤਾਂ ਨਹਿਰ ''ਚ ਇਕ ਬੱਚੇ ਦੀ ਲਾਸ਼ ਤੈਰਦੀ ਮਿਲੀ। ਪੁਲਸ ਨੇ ਜਦੋਂ ਨੇੜੇ ਜਾ ਕੇ ਦੇਖਿਆ ਤਾਂ ਬਾਕੀ ਬੱਚਿਆਂ ਦੇ ਕੱਪੜੇ ਉਥੇ ਪਏ ਮਿਲੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਵੀ ਨਹਿਰ ''ਚ ਤੈਰ ਰਹੀਆਂ ਸਨ।
ਜਾਂਚ ਅਧਿਕਾਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਬੀ. ਬੀ. ਐਮ. ਬੀ. ਹਸਪਤਾਲ ''ਚ ਪਹੁੰਚਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਜਿਸ ਸਥਾਨ ਤੋਂ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ, ਉਸ ਥਾਂ ਤੋਂ ਥੋੜੀ ਦੂਰੀ ''ਤੇ ਪੀ. ਏ. ਪੀ. ਦਾ ਨਾਕਾ ਹੁੰਦਾ ਹੈ, ਜਿੱਥੇ ਹਰ ਸਮੇਂ ਪੁਲਸ ਮੁਲਾਜ਼ਮ ਸ਼ਾਹ ਨਹਿਰ ਬੈਰਾਜ ''ਤੇ ਸੁਰੱਖਿਆ ਲਈ ਮੌਜੂਦ ਰਹਿੰਦੇ ਹਨ।


Gurminder Singh

Content Editor

Related News