ਸੁਖਬੀਰ ਬਾਦਲ ਦਾ ਐਲਾਨ, 1 ਅਕਤੂਬਰ ਨੂੰ ਕੈਪਟਨ ਦਾ ਤਖ਼ਤ ਹਿਲਾਉਣ ਲਈ ਚੰਡੀਗੜ੍ਹ 'ਚ ਕਰਾਂਗੇ ਅੰਦੋਲਨ

Thursday, Sep 24, 2020 - 02:48 PM (IST)

ਸੁਖਬੀਰ ਬਾਦਲ ਦਾ ਐਲਾਨ, 1 ਅਕਤੂਬਰ ਨੂੰ ਕੈਪਟਨ ਦਾ ਤਖ਼ਤ ਹਿਲਾਉਣ ਲਈ ਚੰਡੀਗੜ੍ਹ 'ਚ ਕਰਾਂਗੇ ਅੰਦੋਲਨ

ਤਲਵੰਡੀ ਸਾਬੋ : ਖੇਤੀ ਬਿੱਲਾਂ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਇਸ ਮਾਮਲੇ 'ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਕਿਸਾਨਾਂ ਦੀ ਜਥੇਬੰਦੀ ਹੈ। ਇਹ 100 ਸਾਲ ਪੁਰਾਣੀ ਕੁਰਬਾਨੀ ਦੇਣ ਵਾਲੀ ਤੇ ਜ਼ੁਲਮ ਖਿਲਾਫ਼ ਲੜਨ ਵਾਲੀ ਜਥੇਬੰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਗਵਾਹ ਹੈ ਕਿ ਅਸੀਂ ਕਿਸਾਨਾਂ ਤੇ ਗਰੀਬਾਂ ਲਈ ਕਿਹੜੀਆਂ ਲੜੀਆਂ ਹਨ। ਇਸ ਲਈ ਸਾਨੂੰ ਕਾਂਗਰਸ ਜਾਂ ਆਪ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨੀ ਵਾਸਤੇ ਜੋ ਵੀ ਫ਼ੈਸਲੇ ਹੋਏ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੇ ਗਏ। ਪਿੰਡ-ਪਿੰਡ 'ਚ ਉਨ੍ਹਾਂ ਵਲੋਂ ਕਿਸਾਨਾਂ ਲਈ ਮੰਡੀਆਂ ਬਣਾਈਆਂ ਗਈਆਂ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੀ ਵੀ ਕਿਸਾਨੀ ਦੀ ਤਰੱਕੀ ਹੋਈ ਹੈ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਸੁਨੀਲ ਜਾਖੜ ਨੂੰ ਘੇਰਦਿਆਂ ਕਿਹਾ ਕਿ ਜਾਖੜ ਨੂੰ ਖ਼ੁਦ ਨਹੀਂ ਪਤਾ ਲੱਗ ਰਿਹਾ ਉਹ ਕੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕੋਈ ਯੂ-ਟਰਨ ਨਹੀਂ ਲਿਆ। ਅਕਾਲੀ ਦਲ ਨੇ ਹਮੇਸ਼ਾਂ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਤੇ ਕਰਦਾ ਰਹੇਗਾ। ਜਦੋਂ ਲੋਕ ਸਭਾ 'ਚ ਇਹ ਬਿੱਲ ਪੇਸ਼ ਹੋਣ 'ਤੇ ਵੀ ਅਕਾਲੀ ਦਲ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਸੀ। 

ਇਹ ਵੀ ਪੜ੍ਹੋ: ਜਿਸ਼ਮਫਰੋਸੀ ਦੇ ਧੰਦੇ ਦਾ ਪਰਦਾਫ਼ਾਸ਼, ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ

ਉਨ੍ਹਾਂ ਨੇ ਕਾਂਗਰਸ 'ਤੇ ਦੋਗਲੀ ਸਿਆਸਤ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੈਪਟਨ ਨੇ 2017 'ਚ ਚੋਣ ਪੱਤਰ 'ਚ ਪਹਿਲਾਂ ਹੀ ਇਹ ਖੇਤੀ ਬਿੱਲ ਪਾਸ ਕਰ ਦਿੱਤੇ ਸਨ ਜਦਕਿ ਮੋਦੀ ਸਰਕਾਰ ਨੇ ਹੁਣ ਅਜਿਹਾ ਕੀਤਾ ਹੈ। ਇਸ ਦੇ ਨਾਲ ਹੀ ਅਸਤੀਫ਼ੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਬਿਲਕੁੱਲ ਸਹੀਂ ਸਮੇਂ 'ਤੇ ਅਸਤੀਫ਼ਾ ਦਿੱਤਾ ਹੈ ਕਿਉਂਕਿ ਜਦੋਂ ਸੱਟ ਸਭ ਤੋਂ ਵੱਧ ਵੱਜਦੀ ਹੋਵੇ ਤਾਂ ਨਜ਼ਾਰਾ ਉਦੋਂ ਹੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੁਰਸੀ ਨਾਲ ਨਹੀਂ ਸਗੋਂ ਕਿਸਾਨੀ ਨਾਲ ਪਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਹੋਣ 'ਤੇ ਕਿਸੇ ਵੀ ਕਰਪੋਰੇਟ ਕੰਪਨੀ ਨੂੰ ਪੰਜਾਬ 'ਚ ਦਾਖ਼ਲ ਨਹੀਂ ਹੋਣ ਦੇਵਾਂਗੇ।  ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 25 ਨੂੰ ਸ਼੍ਰੋਮਣੀ ਅਕਾਲੀ ਦਲ ਕੈਪਟਨ ਨੂੰ ਹਲਾਉਣ ਲਈ ਚੱਕਾ ਜਾਮ ਕਰਾਂਗੇ। ਇਸ ਤੋਂ ਬਾਅਦ 1 ਅਕਤੂਬਰ ਨੂੰ ਕਿਸਾਨ ਅੰਦੋਲਨ ਦਿੱਲੀ ਦੀ ਬਜਾਏ ਚੰਡੀਗੜ੍ਹ 'ਚ ਕੀਤਾ ਜਾਵੇਗਾ। 

ਇਹ ਵੀ ਪੜ੍ਹੋ:  ਨਵ-ਵਿਆਹੁਤਾ 'ਤੇ ਸੁਹਰਿਆਂ ਨੇ ਢਾਹਿਆ ਤਸ਼ੱਦਦ, ਪੀੜਤਾ ਦਾ ਦੁੱਖੜਾ ਸੁਣ ਕੰਬ ਜਵੇਗਾ ਕਲੇਜਾ (ਵੀਡੀਓ)

ਇਥੇ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਅਕਾਲੀ ਵਰਕਰ ਵੀ ਇੱਥੇ ਪੁੱਜੇ ਹੋਏ ਸਨ। 
 


author

Baljeet Kaur

Content Editor

Related News