ਖਾਲਸਾ ਪੰਥ ਬਾਰੇ ਗਲਤ ਸ਼ਬਦਾਵਲੀ ਵਰਤਣ ਦੀ SGPC ਨੇ ਕੀਤੀ ਸਖਤ ਸ਼ਬਦਾਂ 'ਚ ਨਿੰਦਾ

02/29/2020 5:29:43 PM

ਤਲਵੰਡੀ ਸਾਬੋ (ਮਨੀਸ਼) : ਦਿੱਲੀ ਦੇ ਦਵਾਰਕਾ 'ਚ ਇਕ ਸਕੂਲ ਦੇ ਪ੍ਰਸ਼ਨ ਪੱਤਰ 'ਤੇ ਬਵਾਲ ਸ਼ੁਰੂ ਹੋ ਗਿਆ ਹੈ। ਸਕੂਲ ਪ੍ਰਸ਼ਾਸਨ ਵਲੋਂ ਇਕ ਪ੍ਰਸ਼ਨ ਪੱਤਰ ਪੁੱਛ ਗਏ ਸਵਾਲ 'ਚ ਖਾਲਸਾ ਨੂੰ ਮਿਲੀਟੈਂਟ ਸੈਕਟ ਲਿਖਿਆ ਗਿਆ, ਜਿਸ ਕਾਰਨ ਸਿੱਖ ਸੰਗਤਾਂ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਸਖਤ ਸ਼ਬਦਾਂ ਨਿੰਦਾ ਕਰਦਿਆ ਸਿੱਖਾ ਪ੍ਰਤੀ ਡੂੰਘੀ ਸਾਜਿਸ਼ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਉਨ੍ਹਾਂ ਇਸ ਨੂੰ ਗੰਭੀਰਤਾ ਨੇ ਲੈਂਦਿਆਂ ਇਸ ਮਾਮਲੇ ਦੀ ਕਮੇਟੀ ਬਣਾ ਕੇ ਜਾਂਚ ਕਰਵਾਉਣ ਦੀ ਗੱਲ ਕਹੀ ਹੈ।

ਇਥੇ ਦੱਸ ਦੇਈਏ ਕਿ ਦੱਸ ਦੇਈਏ ਕਿ ਡਿਕਸ਼ਨਰੀ ਅਨੁਸਾਰ ਮਿਲੀਟੈਂਟ ਸ਼ਬਦ ਦਾ ਅਰਥ ਅੱਤਵਾਦੀ ਪੰਥ ਹੈ। ਇਕ ਨਿੱਜੀ ਸਕੂਲ ਵਲੋਂ ਖਾਲਸੇ ਨੂੰ ਅੱਤਵਾਦੀ ਦੱਸਣਾ ਬਹੁਤ ਨਿੰਦਾਯੋਗ ਹੈ। ਇਸ ਪ੍ਰਸ਼ਨ ਪੱਤਰ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ਅੰਦਰ ਭਾਰੀ ਰੋਸ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਲੀ ਸਰਕਾਰ ਅਤੇ ਸੀ.ਬੀ.ਐੱਸ.ਈ. ਬੋਰਡ ਨੂੰ ਤੁਰੰਤ ਇਸ ਮਾਮਲੇ 'ਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।


Baljeet Kaur

Content Editor

Related News