ਤਲਵੰਡੀ ਸਾਬੋ : ਬਹੁਜਨ ਸਮਾਜ ਤੇ ਕਾਂਗਰਸ ਪਾਰਟੀ ਨੇ ਚੌਕ 'ਚ ਲਾਇਆ ਧਰਨਾ (ਤਸਵੀਰਾਂ)
Tuesday, Aug 13, 2019 - 12:31 PM (IST)

ਤਲਵੰਡੀ ਸਾਬੋ (ਗਰਗ) - ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਢਾਹੇ ਜਾਣ ਦੀ ਸਰਕਾਰੀ ਕਾਰਵਾਈ ਦੇ ਵਿਰੋਧ 'ਚ, ਰਵਿਦਾਸ ਭਾਈਚਾਰੇ ਦੇ ਸੰਤ ਮਹਾਪੁਰਸ਼ਾਂ ਅਤੇ ਧਾਰਮਕ ਆਗੂਆਂ ਵਲੋਂ ਕਬਜ਼ੇ ਲਈ ਜ਼ਮੀਨ ਵਾਪਸ ਦੇਣ ਅਤੇ ਮੰਦਰ ਦੀ ਮੁੜ ਉਸਾਰ ਨੂੰ ਲੈ ਕੇ ਅੱਜ ਰਵਿਦਾਸ ਭਾਈਚਾਰੇ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਜਿਹਾ ਹੀ ਪ੍ਰਦਰਸ਼ਨ ਤਲਵੰਡੀ ਸਾਬੋ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਪਾਰਟੀ ਵਲੋਂ ਖਾਲਸਾ ਚੌਕ 'ਚ ਵੀ ਕੀਤਾ ਜਾ ਰਿਹਾ ਹੈ।
ਪ੍ਰਦਰਸ਼ਨ ਕਰਨ ਤੋਂ ਬਾਅਦ ਉਕਤ ਲੋਕ ਚੌਕ 'ਚ ਧਰਨਾ ਲਗਾ ਕੇ ਬੈਠ ਗਏ, ਜਿਸ ਕਾਰਨ ਜਾਮ ਲੱਗ ਗਿਆ। ਇਸ ਮੌਕੇ ਪੁਲਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਇੰਤਜਾਮ ਵੀ ਕੀਤਾ ਗਿਆ ਹੈ ਅਤੇ ਹਰ ਚੌਕ 'ਚ ਪੁਲਸ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਹੋਈ ਹੈ। ਦੱਸ ਦੇਈਏ ਕਿ ਤਲਵੰਡੀ ਸਾਬੋ ਦੇ ਕਈ ਇਲਾਕਿਆਂ 'ਚ ਮਾਹੌਲ ਆਮ ਵਾਂਗ ਦੇਖਣ ਨੂੰ ਮਿਲਿਆ। ਜਿੱਥੇ ਹਰ ਦਿਨ ਦੀ ਤਰ੍ਹਾਂ ਅੱਜ ਵੀ ਸਾਰੇ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ ਅਤੇ ਸੜਕਾਂ 'ਤੇ ਬੱਸਾਂ ਚੱਲ ਰਹੀਆਂ ਹਨ।