ਸ਼ਰਧਾਲੂਆਂ ਨੂੰ ਲੈ ਕੇ ਹਜ਼ੂਰ ਸਾਹਿਬ ਜਾ ਰਿਹਾ ਛੋਟਾ ਹਾਥੀ ਹਾਦਸਾਗ੍ਰਸਤ, ਦਰਜਨ ਦੇ ਕਰੀਬ ਲੋਕ ਜ਼ਖਮੀ
Saturday, Aug 17, 2019 - 05:05 PM (IST)

ਤਲਵੰਡੀ ਸਾਬੋ (ਮੁਨੀਸ਼) : ਤਲਵੰਡੀ ਸਾਬੋ ਤੋਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਿਹਾ ਛੋਟਾ ਹਾਥੀ (ਟੈਂਪੂ) ਪਿੰਡ ਭਾਗੀਵਾਂਦਰ ਨੇੜੇ ਪਲਟ ਗਿਆ। ਇਸ ਦੌਰਾਨ ਉਸ 'ਚ ਸਵਾਰ 11 ਔਰਤਾਂ ਸਮੇਤ ਦਰਜਨ ਦੇ ਕਰੀਬ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਤੋਂ ਸ਼ਰਧਾਲੂਆਂ ਦਾ ਜਥਾ ਸ੍ਰੀ ਹਜ਼ੂਰ ਸਾਹਿਬ ਲਈ ਛੋਟੇ ਹਾਥੀ (ਟੈਂਪੂ) 'ਚ ਸਵਾਰ ਹੋ ਕੇ ਬਠਿੰਡਾ ਜਾ ਰਿਹਾ ਸੀ ਪਰ ਸ਼ਰਧਾਲੂਆਂ ਨੂੰ ਟਰੇਨ ਚੜ੍ਹਾਉਣ ਜਾਂਦੇ ਸਮੇਂ ਹੀ ਛੋਟਾ ਹਾਥੀ ਪਿੰਡ ਭਾਗੀਵਾਂਦਰ ਨਜ਼ਦੀਕ ਪਲਟ ਗਿਆ। ਪਤਾ ਲੱਗਦੇ ਹੀ ਐਂਬੂਲੈਂਸ 108 ਮੌਕੇ 'ਤੇ ਪੁੱਜ ਗਈ ਤੇ ਜ਼ਖਮੀਆਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ। ਜ਼ਖਮੀਆਂ 'ਚ ਸੀਤਾ ਸਿੰਘ ਡਰਾਈਵਰ, ਰਾਣੀ ਕੌਰ, ਮਨਜੀਤ ਕੌਰ, ਹਰਦੇਵ ਕੌਰ, ਬਲਜੀਤ ਕੌਰ, ਜੋਤੀ ਕੌਰ, ਚੰਨਦੀਪ ਕੌਰ, ਤੇਜ ਕੌਰ, ਬਲਜੀਤ ਕੌਰ, ਜਸਵੀਰ ਕੌਰ, ਲੀਲਾ ਸਿੰਘ, ਕਾਲਾ ਸਿੰਘ ਵਾਸੀ ਤਲਵੰਡੀ ਸਾਬੋ ਅਤੇ ਸੁਰਜੀਤ ਕੌਰ ਵਾਸੀ ਮਿਰਜ਼ੇਆਣਾ ਦੇ ਨਾਂ ਸ਼ਾਮਲ ਹਨ, ਜਦੋਂ ਕਿ ਸੁਖਵਿੰਦਰ ਕੌਰ ਨੂੰ ਬਠਿੰਡਾ ਦੇ ਹਸਪਤਾਲ ਦਾਖਲ ਕੀਤਾ ਗਿਆ ਹੈ।