ਬਠਿੰਡਾ : 'ਆਪ' ਦੀ ਉਮੀਦਵਾਰ ਬਲਜਿੰਦਰ ਕੌਰ ਨੇ ਪਾਈ ਵੋਟ

Sunday, May 19, 2019 - 09:18 AM (IST)

ਬਠਿੰਡਾ : 'ਆਪ' ਦੀ ਉਮੀਦਵਾਰ ਬਲਜਿੰਦਰ ਕੌਰ ਨੇ ਪਾਈ ਵੋਟ

ਤਲਵੰਡੀ ਸਾਬੋ (ਮੁਨੀਸ਼) : ਸੂਬੇ 'ਚ ਅੱਜ ਹੋਈਆਂ ਲੋਕ ਸਭਾ ਚੋਣਾਂ 'ਚ ਜਿੱਥੇ ਆਮ ਲੋਕਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਉੱਥੇ ਉਮੀਦਵਾਰਾਂ ਨੇ ਵੀ ਪੋਲਿੰਗ ਕੇਂਦਰਾਂ 'ਤੇ ਪੁੱਜ ਕੇ ਵੋਟਾਂ ਪਾਈਆਂ।

PunjabKesari

ਅੱਜ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡਾਂ 'ਚ ਆਮ ਵੋਟਰਾਂ ਦੇ ਨਾਲ ਹੀ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਵਿਧਾਇਕਾ ਤਲਵੰਡੀ ਸਾਬੋ ਨੇ ਸਵੇਰੇ ਆਪਣੇ ਸਮੁੱਚੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਜਗਾ ਰਾਮ ਤੀਰਥ ਦੇ ਪੋਲਿੰਗ ਬੂਥ ਨੰਬਰ 147 'ਤੇ ਪੁੱਜ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਲੋਕ ਇਸ ਵਾਰ ਵੀ ਆਮ ਆਦਮੀ ਪਾਰਟੀ ਦੇ ਪੱਖ ਵਿਚ ਵੋਟ ਪਾ ਰਹੇ ਹਨ।

ਹਲਕਾ ਬਠਿੰਡਾ ਵਿਚ ਪੈਂਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿਖੇ 173 ਪੋਲਿੰਗ ਬੂਥ ਬਣਾਏ ਗਏ ਹਨ, ਜਿਸ 'ਚ ਕੁੱਲ 1,53,782 ਵੋਟਰ ਹਨ ਜਿਨ੍ਹਾਂ 'ਚ ਮਰਦ ਵੋਟਰ 82,043, ਔਰਤ ਵੋਟਰ 71,739 ਹਨ। ਜਦੋਂਕਿ ਹਲਕੇ ਵਿਚ ਇਕ ਮਾਡਲ ਬੂਥ ਅਤੇ ਪਿੰਕ ਬੂਥ ਵੀ ਬਣਾਇਆ ਗਿਆ।


author

cherry

Content Editor

Related News