ਪੰਜਾਬ ਦਾ ਇਹ ਖਿਡਾਰੀ ਕਿਸਾਨਾਂ ਲਈ ਬਣਿਆ ਮਿਸਾਲ

06/09/2019 1:00:10 PM

ਤਲਵੰਡੀ ਸਾਬੋ (ਮੁਨੀਸ਼)—ਤਲਵੰਡੀ ਸਾਬੋ ਦੇ ਪਿੰਡ ਸੰਗਤ ਖੁਰਦ ਦਾ ਕਿਸਾਨ ਰਾਮਪਾਲ ਸ਼ਰਮਾ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਰਿਹਾ ਹੈ।ਜਾਣਕਾਰੀ ਮੁਤਾਬਕ ਕਰੀਬ ਤਿੰਨ ਏਕੜ ਤੋਂ ਵੀ ਘੱਟ ਜ਼ਮੀਨ ਦਾ ਮਾਲਕ ਰਾਮਪਾਲ ਆਪਣੀ ਜ਼ਮੀਨ 'ਚ ਰਵਾਇਤੀ ਫਸਲਾਂ ਛੱਡ ਕੇ ਖੁਦ ਸਬਜ਼ੀ ਦੀ ਖੇਤੀ ਕਰ ਰਿਹਾ ਹੈ। ਬਿਨਾਂ ਰੇਅ-ਸਪਰੇਅ ਤੋਂ ਸਬਜ਼ੀ ਦੀ ਕਾਸ਼ਤ ਕਰਕੇ ਉਨ੍ਹਾਂ ਨੂੰ ਵੇਚਦਾ ਵੀ ਖੁਦ ਹੀ ਹੈ ਤੇ ਚੰਗਾ ਮੁਨਾਫਾ ਕਮਾ ਰਿਹਾ ਹੈ।ਕਿਸਾਨ ਰਾਮਪਾਲ ਖੇਤੀ ਤੋਂ ਪਹਿਲਾ ਇੱਕ ਚੰਗਾ ਖਿਡਾਰੀ ਵੀ ਸੀ ਪਰ ਨੌਕਰੀ ਨਾ ਮਿਲਣ ਕਰਕੇ ਕਾਫੀ ਨਿਰਾਸ਼ ਵੀ ਹੈ।

PunjabKesari

ਰਾਮਪਾਲ ਦੀ ਛੇ ਮਹੀਨੇ ਦੀ ਮਿਹਨਤ ਚੰਗੇ ਨਤੀਜੇ ਦੇਣ ਲੱਗ ਪਈ ਤੇ ਚੰਗੀ ਚੋਖੀ ਕਮਾਈ ਵੀ ਹੋਣ ਲੱਗ ਪਈ। ਜਿਸ ਕਰਕੇ ਹੁਣ ਰਾਮਪਾਲ ਸਰਮਾ ਆਉਣ ਵਾਲੇ ਸਮੇਂ 'ਚ ਸਬਜ਼ੀ ਦਾ ਰਕਬਾ ਵਧਾ ਕੇ ਜੂਸ ਤੇ ਹੋਰ ਕੰਮ ਕਰਨ ਦੀ ਵੀ ਸੋਚ ਰਿਹਾ ਹੈ। ਰਾਮਪਾਲ ਦਾ ਕਹਿਣਾ ਹੈ ਸਰਕਾਰ ਭਾਵੇਂ ਰਵਾਇਤੀ ਫਸਲਾਂ ਦੀ ਖੇਤੀ ਛੱਡਣ ਲਈ ਤਾਂ ਕਹਿ ਰਹੀ ਹੈ ਕਿਸਾਨਾ ਦੀ ਬਾਂਹ ਫੜਣ ਲਈ ਉਪਰਾਲਾ ਨਹੀਂ ਕਰਦੀ ਉਸ ਨੇ ਕਿਹਾ ਕਿ ਜੇ ਸਰਕਾਰ ਮੰਡੀਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਸਹੂਲਤਾਂ ਦੇਵੇ ਤਾਂ ਸਾਰੇ ਕਿਸਾਨ ਹੀ ਰਵਾਇਤੀ ਫਸਲਾਂ ਨੂੰ ਘਟਾ ਕੇ ਹੋਰ ਫਸਲਾਂ ਵੱਲ ਜਾ ਸਕਦੇ ਹਨ।

ਦੂਜੇ ਪਾਸੇ ਪਿੰਡ ਦੇ ਲੋਕ ਵੀ ਰਾਮਪਾਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਉਸ ਦੀ ਸਬਜ਼ੀ ਨੂੰ ਵੀ ਇਸ ਕਰਕੇ ਖਰੀਦ ਰਹੇ ਹਨ ਕਿਉਂਕਿ ਉਹ ਬਿਨਾਂ ਰੇਅ-ਸਪਰੇਅ ਦੇ ਸਬਜ਼ੀ ਉਗਾਉਣ ਦਾ ਕੰਮ ਕਰਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਜੇ ਕਿਸਾਨ ਇਸ ਤਰ੍ਹਾਂ ਮਿਹਨਤ ਕਰਨ ਤਾਂ ਬੇਰੁਜ਼ਗਾਰੀ ਦੇ ਨਾਲ-ਨਾਲ ਨਸ਼ਾ ਅਤੇ ਆਤਮ-ਹੱਤਿਆ ਵਰਗੀਆਂ ਲਾਹਣਤਾਂ ਦੂਰ ਹੋ ਸਕਦੀਆਂ ਹਨ।


Shyna

Content Editor

Related News