ਸੰਤ ਰਾਮ ਸਿੰਘ ਜੀ ਦੀ ਘਟਨਾ 'ਤੇ ਬੋਲੇ ਜਥੇਦਾਰ ਹਰਪ੍ਰੀਤ ਸਿੰਘ, ਕੇਂਦਰ ਸਰਕਾਰ ਨੂੰ ਦਿੱਤੀ ਇਹ ਨਸੀਹਤ

12/17/2020 10:34:05 AM

ਤਲਵੰਡੀ ਸਾਬੋ (ਮੁਨੀਸ਼): ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ ਦਿੱਲੀ ਬਾਰਡਰ ’ਤੇ ਮੋਰਚਾ ਲਗਾ ਕੇ ਬੈਠੇ ਕਿਸਾਨਾਂ ਦੇ ਸੰਘਰਸ਼ ਦੌਰਾਨ ਕੱਲ੍ਹ ਇਕ ਮੰਦਭਾਗੀ ਘਟਨਾ ਦੌਰਾਨ ਬਾਬਾ ਰਾਮ ਸਿੰਘ ਸੀਂਘੜੇ ਵਾਲਿਆਂ ਵਲੋਂ ਕਿਸਾਨਾਂ ਦੀ ਦੁਰਦਸ਼ਾ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲੈਣ ਦੀ ਘਟਨਾ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਉਨ੍ਹਾਂ ਨੇ ਇਸ ਨੂੰ ਭਾਰਤ ਸਰਕਾਰ ਵਾਸਤੇ ਸਬਕ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਜੀ ਬੰਦਗੀ ਵਾਲੀ ਰੂਹ ਸਨ ਅਤੇ ਉਨ੍ਹਾਂ ਤੋਂ ਕਿਸਾਨਾਂ ਦਾ ਦੁੱਖ ਸਹਾਰਿਆ ਨਹੀਂ ਗਿਆ। ਸਿੰਘ ਸਾਹਿਬ ਨੇ ਕਿਹਾ ਕਿ ਭਾਰਤ ਸਰਕਾਰ ਜ਼ਿੱਦੀ ਰਵੱਈਆ ਅਪਣਾਈ ਬੈਠੀ ਹੈ ਅਤੇ ਸਰਕਾਰਾਂ ਦੇ ਅਜਿਹੇ ਰਵੱਈਏ ਜਨਤਾ ਦੇ ਘਾਣ ਦਾ ਕਾਰਨ ਬਣਦੇ ਨੌਜਵਾਨਾਂ ਨੂੰ ਸ਼ਾਂਤੀ ਅਤੇ ਸਯੰਮ ਵਰਤਾਂ ਦੀ ਅਪੀਲ ਕੀਤੀ ਤਾਂ ਕਿ ਸੰਘਰਸ਼ ਨੂੰ ਜਿੱਤਿਆ ਜਾ ਸਕੇ। 

ਇਹ ਵੀ ਪੜ੍ਹੋ:  ਕੇਂਦਰ ਖ਼ਿਲਾਫ਼ ਡਟੇ ਪਿਓ ਨੇ ਟਿੱਕਰੀ ਬਾਰਡਰ 'ਤੇ ਹੀ ਮਨਾਇਆ ਧੀ ਦਾ ਪਹਿਲਾ ਜਨਮ ਦਿਨ

ਜ਼ਿਕਰਯੋਗ ਹੈ ਕਿ ਸਿੰਘ ਦੀ ਹੱਦ ’ਤੇ ਚੱਲ ਰਹੇ ਧਰਨੇ ਦੌਰਾਨ ਕਰਨਾਲ ਦੇ ਨਾਨਕਸਰ ਸੀਂਘੜਾ ਗੁਰਦੁਆਰੇ ਦੇ ਬਾਬਾ ਰਾਮ ਸਿੰਘ ਸੀਂਘੜੇ ਵਾਲਿਆਂ (65) ਨੇ ਬੀਤੇ ਕੱਲ੍ਹ ਆਪਣੀ ਪੁੜਪੁੜੀ ਕੋਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਉਨ੍ਹਾਂ ਨੇ ਸੁਸਾਇਡ ਨੋਟ ’ਚ ਲਿਖ਼ਿਆ ਕਿ ਉਨ੍ਹਾਂ ਕੋਲੋਂ ਕਿਸਾਨਾਂ ਦਾ ਦਰਦ ਦੇਖ਼ਿਆ ਨਹੀਂ ਜਾ ਰਹੀ। ਕਿਸਾਨ ਇੰਨੀਂ ਠੰਡ ’ਚ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ’ਤੇ ਰੁਲ ਰਹੇ ਹਨ।


Shyna

Content Editor

Related News