ਪੁਲਸ ਨੂੰ ਲੈ ਕੇ ਸਾਬਕਾ ਡੀ.ਆਈ.ਜੀ. ਦਾ ਵੱਡਾ ਬਿਆਨ (ਵੀਡੀਓ)

Friday, Oct 11, 2019 - 03:27 PM (IST)

ਤਲਵੰਡੀ ਸਾਬੋ (ਮਨੀਸ਼) : ਹਰਿਆਣਾ ਦੇ ਪਿੰਡ ਦੇਸੂ ਜੋਧਾ 'ਚ ਰੇਡ ਕਰਨ ਗਈ ਪੰਜਾਬ ਪੁਲਸ 'ਤੇ ਹਮਲਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਨਸ਼ਾ ਸਮੱਗਲਰਾਂ 'ਤੇ ਸਖਤ ਐਕਸ਼ਨ ਲੈ ਪੰਜਾਬ ਪੁਲਸ ਹੁਣ ਭਾਜੀ ਮੋੜਣ ਲਈ ਤਿਆਰ ਹੈ। ਹਮਲੇ 'ਚ ਜ਼ਖ਼ਮੀ ਹੋਏ ਮੁਲਾਜ਼ਮਾਂ ਦਾ ਹਾਲ ਪੁੱਛਣ ਮੈਕਸ ਹਸਪਤਾਲ ਪਹੁੰਚੇ ਸਾਬਕਾ ਡੀ.ਆਈ.ਜੀ. ਪੁਲਸ ਹਰਿੰਦਰ ਸਿੰਘ ਚਹਿਲ ਨੇ ਪੁਲਸ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਪੰਜਾਬ 'ਚੋਂ ਨਸ਼ਾ ਖਤਮ ਕਰਨ ਤੇ ਸਮੱਗਲਰਾਂ ਨਾਲ ਨਜਿੱਠਣ ਲਈ ਪੰਜਾਬ ਪੁਲਸ ਹਰ ਵਕਤ ਤਿਆਰ ਹੈ। ਚਹਿਲ ਨੇ ਜ਼ਖ਼ਮੀ ਮੁਲਾਜ਼ਮਾਂ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਇਹ ਵੀ ਮੰਨਿਆ ਕਿ ਜਿਵੇਂ ਪੰਜਾਬ ਪੁਲਸ ਵਿਚ ਕੁਝ ਕਾਲੀਆਂ ਭੇਡਾਂ ਹਨ, ਉਸੇ ਤਰ੍ਹਾਂ ਹਰਿਆਣਾ ਪੁਲਸ 'ਚ ਵੀ ਕਾਲੀਆਂ ਭੇਡਾਂ ਸ਼ਾਮਲ ਹੋਣਗੀਆਂ।

PunjabKesari

ਦੱਸ ਦੇਈਏ ਕਿ ਬਠਿੰਡਾ ਪੁਲਸ ਦੀ ਇਕ ਟੀਮ ਹਰਿਆਣਾ ਦੇ ਪਿੰਡ ਦੇਸੂਜੋਧਾ 'ਚ ਨਸ਼ਾ ਸਮੱਗਲਰ ਨੂੰ ਫੜਨ ਗਈ ਸੀ, ਜਿਥੇ ਲੋਕਾਂ ਨੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ।


author

cherry

Content Editor

Related News