ਇਸ ਵਾਰ ਦੀਵਾਲੀ ਮੌਕੇ ਮਠਿਆਈ ਦੀ ਥਾਂ ਬਿਸਕੁੱਟ ਬਣੇ ਲੋਕਾਂ ਦੀ ਪਸੰਦ (ਵੀਡੀਓ)
Friday, Oct 25, 2019 - 02:42 PM (IST)
ਤਲਵੰਡੀ ਸਾਬੋ (ਮਨੀਸ਼) : ਤਲਵੰਡੀ ਸਾਬੋ ਦੇ ਲੋਕ ਇਸ ਵਾਰ ਮਠਿਆਈਆਂ ਨੂੰ ਛੱਡ ਦੇਸੀ ਘਿਓ ਨਾਲ ਬਣੇ ਬਿਸਕੁੱਟਾਂ ਨੂੰ ਪਸੰਦ ਕਰ ਰਹੇ ਹਨ। ਕਿਉਂਕਿ ਮਿਲਾਵਟੀ ਮਠਿਆਈ ਦੀਆਂ ਖਬਰਾਂ ਨੇ ਲੋਕਾਂ ਦਾ ਮਠਿਆਈ ਤੋਂ ਮੂੰਹ ਮੌੜ ਕੇ ਰੱਖ ਦਿੱਤਾ ਹੈ।
ਇਲਾਕੇ ਵਿਚ ਬਿਸਕੁੱਟ ਬਣਾਉਣ ਵਾਲੀਆਂ ਦੁਕਾਨਾਂ ਦੇ ਬਾਹਰ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇੱਥੋਂ ਤੱਕ ਕਿ ਲੋਕ ਲਾਈਨ ਵਿਚ ਬੈਠ ਕੇ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਬਿਸਕੁੱਟ ਬਣਵਾਉਣ ਲਈ ਘਰ ਦਾ ਕੱਢਿਆ ਦੁੱਧ, ਦੇਸੀ ਘਿਓ, ਖੰਡ, ਆਟਾ ਦੁਕਾਨ 'ਤੇ ਲਿਆਉਂਦੇ ਹਨ ਅਤੇ ਇਸ ਦਾ ਖਰਚਾ ਵੀ ਘੱਟ ਆਉਂਦਾ ਹੈ। ਉਨ੍ਹਾਂ ਨੇ ਬਾਕੀਆਂ ਨੂੰ ਵੀ ਮਿਲਾਵਟੀ ਮਠਿਆਈ ਤੋਂ ਪਰਹੇਜ ਕਰਨ ਦੀ ਸਲਾਹ ਦਿੱਤੀ ਹੈ।