ਟਕਸਾਲੀ ਆਗੂ ਵਲੋਂ ਕਾਂਗਰਸੀਆਂ ''ਤੇ ਧੱਕੇ ਨਾਲ ਜ਼ਮੀਨ ''ਤੇ ਕਬਜ਼ਾ ਕਰਨ ਦੇ ਦੋਸ਼

Thursday, Dec 06, 2018 - 04:29 PM (IST)

ਟਕਸਾਲੀ ਆਗੂ ਵਲੋਂ ਕਾਂਗਰਸੀਆਂ ''ਤੇ ਧੱਕੇ ਨਾਲ ਜ਼ਮੀਨ ''ਤੇ ਕਬਜ਼ਾ ਕਰਨ ਦੇ ਦੋਸ਼

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜ੍ਹਲੇ ਪਿੰਡ ਟਾਂਡਾ ਕੁਸ਼ਲ ਸਿੰਘ ਦੇ ਨਿਵਾਸੀ ਅਤੇ ਟਕਸਾਲੀ ਅਕਾਲੀ ਆਗੂ ਬਲਵੀਰ ਸਿੰਘ ਨੇ ਪੁਲਿਸ ਜਿਲ੍ਹਾ ਖੰਨਾ ਦੇ ਐਸ.ਐਸ.ਪੀ ਨੂੰ ਦਰਖਾਸਤ ਦੇ ਕੇ ਦੋਸ਼ ਲਾਇਆ ਕਿ ਉਸਦੀ ਜ਼ਮੀਨ 'ਤੇ ਧੱਕੇ ਨਾਲ ਕਾਂਗਰਸੀਆਂ ਨੇ ਕਬਜ਼ਾ ਕਰ ਲਿਆ ਹੈ ਅਤੇ ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਜਮੀਨ ਦੀ ਰਜਿਸਟਰੀ ਕਿਸੇ ਹੋਰ ਜਗ੍ਹਾ ਦੀ ਹੈ ਅਤੇ ਕਬਜ਼ਾ ਉਸਦੀ ਜਮੀਨ ਉਪਰ ਕੀਤਾ ਗਿਆ ਹੈ।
ਅਕਾਲੀ ਆਗੂ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦੀ 2 ਕਨਾਲ ਜ਼ਮੀਨ ਪਿੰਡ ਟਾਂਡਾ ਕੁਸ਼ਲ ਸਿੰਘ ਵਿਖੇ ਇੱਕ ਪ੍ਰਾਈਵੇਟ ਸਕੂਲ ਨਾਲ ਹੈ ਅਤੇ ਇਹ ਜਮੀਨ ਉਪਰ ਉਸ ਨੇ ਬੈਂਕ ਤੋਂ ਕਰਜ਼ਾ ਵੀ ਲਿਆ ਹੋਇਆ ਹੈ ਅਤੇ ਇਹ ਜ਼ਮੀਨ ਉਸ ਨੇ ਇੱਕ ਵਿਅਕਤੀ ਨੂੰ ਚਕੌਤੇ 'ਤੇ ਦਿੱਤੀ ਹੋਈ ਸੀ। ਉਸ ਨੇ ਦੋਸ਼ ਲਾਇਆ ਕਿ ਜ਼ਮੀਨ ਚਕੌਤੇ 'ਤੇ ਲੈਣ ਵਾਲੇ ਵਿਅਕਤੀ ਨੇ ਪਿੰਡ 'ਚ ਰਜਿਸਟਰੀ ਤਾਂ ਜ਼ਮੀਨ ਦੇ ਕਿਸੇ ਹੋਰ ਖਸਰਾ ਤੇ ਨੰਬਰਾਂ ਦੀ ਕਰਵਾ ਦਿੱਤੀ ਜਦੋਂ ਕਿ ਕਬਜ਼ਾ ਉਸ ਦੀ ਇਸ ਰਕਬੇ ਤੋਂ 2 ਕਿਲੋਮੀਟਰ ਦੂਰ ਪਈ ਜ਼ਮੀਨ ਦਾ ਕਰਵਾ ਦਿੱਤਾ। ਬਲਵੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਪੁਲਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ ਧਰੁਵ ਦਹੀਆ ਨੂੰ ਇੱਕ ਸ਼ਿਕਾਇਤ ਦਿੱਤੀ ਜਿਨ੍ਹਾਂ ਨੇ ਮਾਮਲੇ ਦੀ ਜਾਂਚ ਲਈ ਥਾਣਾ ਮਾਛੀਵਾੜਾ ਮੁਖੀ ਨੂੰ ਸੌਂਪ ਦਿੱਤਾ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਮਾਛੀਵਾੜਾ ਥਾਣੇ ਦੇ ਚੱਕਰ ਲਗਾ ਰਿਹਾ ਹੈ ਪਰ ਪੁਲਸ ਉਸ ਨੂੰ ਕੋਈ ਇਨਸਾਫ਼ ਨਹੀਂ ਦੇ ਰਹੀ।
ਉਸਨੇ ਕਿਹਾ ਕਿ ਸ਼ਰੇਆਮ ਉਸਦੀ ਜਮੀਨ ਉਪਰ ਕਾਂਗਰਸੀਆਂ ਨੇ ਕਬਜ਼ਾ ਕਰ ਲਿਆ ਅਤੇ ਸੱਤਾਧਿਰ ਹੋਣ ਕਾਰਨ ਉਸਦੀ ਸੁਣਵਾਈ ਨਹੀਂ ਹੋ ਰਹੀ। ਸ਼ਿਕਾਇਤਕਰਤਾ ਨੇ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸ ਨਾਲ ਹੋ ਰਹੀ ਧੱਕੇਸ਼ਾਹੀ ਦੀ ਜਾਂਚ ਕਰ ਜੋ ਵਿਅਕਤੀ ਜਮੀਨ ਦੀ ਇਸ ਘਪਲੇਬਾਜ਼ੀ ਵਿਚ ਸ਼ਾਮਿਲ ਹਨ ਉਨ੍ਹਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਜਾਵੇ। ਬਲਵੀਰ ਸਿੰਘ ਅਨੁਸਾਰ ਜੇਕਰ ਉਸ ਨੂੰ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਨਾ ਮਿਲਿਆ ਤਾਂ ਉਹ ਮਜ਼ਬੂਰਨ ਮਾਣਯੋਗ ਪੰਜਾਬ-ਹਰਿਆਣਾ ਹਾਈਕੋਰਟ ਵਿਚ ਰਿੱਟ ਦਾਇਰ ਕਰੇਗਾ ਅਤੇ ਆਪਣੇ ਨਾਲ ਹੋਈ ਧੱਕੇਸ਼ਾਹੀ ਦੇ ਇਨਸਾਫ਼ ਲਈ ਮੰਗ ਕਰੇਗਾ।


author

Babita

Content Editor

Related News