ਨਾਜਾਇਜ਼ ਹਥਿਆਰ ਲੈ ਕੇ ਘੁੰਮਦੇ 2 ਬੁਲੇਟ ਸਵਾਰ ਕਾਬੂ
Saturday, Nov 04, 2017 - 07:20 AM (IST)

ਅੰਮ੍ਰਿਤਸਰ, (ਜ. ਬ.)- ਸੀ. ਆਈ. ਏ. ਸਟਾਫ ਦਿਹਾਤੀ ਦੀ ਪੁਲਸ ਨੇ ਨਾਜਾਇਜ਼ ਹਥਿਆਰ ਲੈ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ 2 ਬੁਲੇਟ ਸਵਾਰਾਂ ਨੂੰ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਜਸਵੰਤ ਸਿੰਘ ਸੰਤੂ ਪੁੱਤਰ ਮੇਹਰ ਸਿੰਘ ਵਾਸੀ ਬੱਲ ਸਰਾਂ ਅਤੇ ਰੌਬਿਨ ਸਿੰਘ ਬੌਬੀ ਪੁੱਤਰ ਸਤਨਾਮ ਸਿੰਘ ਵਾਸੀ ਬੱਲ ਸਰਾਂ ਦੇ ਕਬਜ਼ੇ 'ਚੋਂ ਇਕ 12 ਬੋਰ ਰਾਈਫਲ, 10 ਕਾਰਤੂਸ 12 ਬੋਰ, ਇਕ ਦੇਸੀ ਪਿਸਟਲ 7.65 ਐੱਮ. ਐੱਮ. ਅਤੇ ਉਸ ਦੇ 5 ਜ਼ਿੰਦਾ ਕਾਰਤੂਸ ਬਰਾਮਦ ਕਰ ਕੇ ਪੁਲਸ ਨੇ ਅਸਲਾ ਐਕਟ ਤਹਿਤ ਕਾਰਵਾਈ ਕਰਦਿਆਂ ਥਾਣਾ ਤਰਸਿੱਕਾ ਵਿਖੇ ਮਾਮਲਾ ਦਰਜ ਕਰ ਲਿਆ ਹੈ।