ਲੜਕੀ ਦਾ ਪਰਸ ਖੋਹ ਕੇ ਝਪਟਮਾਰ ਫਰਾਰ
Tuesday, Jun 05, 2018 - 01:10 AM (IST)

ਪਟਿਆਲਾ, (ਬਲਜਿੰਦਰ)- ਥਾਣਾ ਲਾਹੌਰੀ ਗੇਟ ਇਲਾਕੇ ਵਿਚ ਪੈਦਲ ਆ ਰਹੀ ਇਕ ਲੜਕੀ ਦਾ ਪਰਸ ਖੋਹ ਕੇ ਤੰਗ ਗਲੀ ਵਿਚੋਂ ਝਪਟਮਾਰ ਫਰਾਰ ਹੋ ਗਿਆ। ਲੜਕੀ ਮੌਕੇ 'ਤੇ ਘਬਰਾ ਗਈ। ਬਾਅਦ ਵਿਚ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਦੀ ਜਾਂਚ ਥਾਣਾ ਲਾਹੌਰੀ ਗੇਟ ਦੇ ਏ. ਐੈੱਸ. ਆਈ. ਅੰਗਰੇਜ਼ ਸਿੰਘ ਕਰ ਰਹੇ ਹਨ। ਲੜਕੀ ਬਹੁਤ ਜ਼ਿਆਦਾ ਘਬਰਾਈ ਹੋਣ ਮੌਕੇ 'ਤੇ ਕੁੱਝ ਨਹੀਂ ਦੱਸ ਸਕੀ। ਆਮ ਤੌਰ 'ਤੇ ਸ਼ਹਿਰ ਵਿਚ ਮੋਟਰਸਾਈਕਲ 'ਤੇ ਝਪਟਮਾਰੀ ਦੀਆਂ ਵਾਰਦਾਤਾਂ ਪਹਿਲਾਂ ਵੀ ਬਹੁਤ ਹੋਈਆਂ ਹਨ। ਹੁਣ ਪੈਦਲ ਜਾਂਦੀਆਂ ਲੜਕੀਆਂ ਦੇ ਪਰਸ ਵੀ ਖੋਹ ਕੇ ਫਰਾਰ ਹੋਣ ਦੀਆਂ ਘਟਨਾਵਾਂ ਵਾਪਰਨ ਲੱਗ ਪਈਆਂ ਹਨ।