ਲੁਧਿਆਣਾ ਦੇ ਪਾਸ਼ ਇਲਾਕੇ ''ਚ ਦਿਨ-ਦਿਹਾੜੇ ਲੁੱਟ, ਫੈਲੀ ਸਨਸਨੀ

Friday, Apr 05, 2019 - 10:03 AM (IST)

ਲੁਧਿਆਣਾ ਦੇ ਪਾਸ਼ ਇਲਾਕੇ ''ਚ ਦਿਨ-ਦਿਹਾੜੇ ਲੁੱਟ, ਫੈਲੀ ਸਨਸਨੀ

ਲੁਧਿਆਣਾ : ਲੁਧਿਆਣਾ ਦੇ ਪਾਸ਼ ਇਲਾਕੇ ਟੈਗੋਰ ਨਗਰ 'ਚ ਦਿਨ-ਦਿਹਾੜੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਘਰ 'ਚ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ, ਜਦੋਂ ਨੌਕਰਾਣੀ ਨੇ ਬਾਹਰ ਆ ਕੇ ਦੇਖਿਆ ਤਾਂ ਘਰ ਦਾ ਨੌਕਰ ਵੀ ਬੇਹੋਸ਼ੀ ਦੀ ਹਾਲਤ 'ਚ ਮਿਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਸੀ. ਸੀ. ਟੀ. ਵੀ. ਫੁਟੇਜ ਖੰਗਾਲਣ 'ਚ ਜੁੱਟ ਗਈ। ਪੁਲਸ ਮੁਤਾਬਕ ਇਹ ਮਾਮਲਾ ਲੁੱਟ ਦਾ ਲੱਗ ਰਿਹਾ ਹੈ। ਘਰ 'ਚ ਮੌਜੂਦ ਲੱਖਾਂ ਦਾ ਸਮਾਨ ਮੌਕੇ 'ਤੇ ਗਾਇਬ ਦੱਸਿਆ ਜਾ ਰਿਹਾ ਹੈ। ਘਰ ਦਾ ਮਾਲਕ ਪਰਿਵਾਰ ਸਮੇਤ ਦੁਬਈ ਗਿਆ ਹੋਇਆ ਹੈ। ਨੁਕਸਾਨ ਦੀ ਜਾਣਕਾਰੀ ਪਰਿਵਾਰ ਦੇ ਆਉਣ ਤੋਂ ਬਾਅਦ ਹੀ ਮਿਲ ਸਕੇਗੀ। ਏ. ਡੀ. ਸੀ. ਪੀ. ਗੁਰਪ੍ਰੀਤ ਪੁਰੇਵਾਲ ਅਤੇ ਏ. ਸੀ. ਪੀ. ਮਨਦੀਪ ਸਿੰਘ ਨੇ ਡੌਗ ਸਕੁਆਇਡ ਨਾਲ ਪੁੱਜ ਕੇ ਮਾਮਲੇ ਦੀ ਛਾਣਬੀਣ ਕੀਤੀ ਹੈ।


author

Babita

Content Editor

Related News