ਤਬਲੀਗੀ ਜਮਾਤ ਦੇ 15 ਵਿਅਕਤੀ 67 ਦਿਨਾਂ ਬਾਅਦ ਦਿੱਲੀ ਰਵਾਨਾ

05/08/2020 5:10:42 PM

ਅਹਿਮਦਗੜ੍ਹ (ਪੁਰੀ, ਇਰਫਾਨ) : ਤਬਲਿਗੀ ਜਮਾਤ ਦਿੱਲੀ ਤੋਂ ਮਾਰਚ ਮਹੀਨੇ 'ਚ ਪੰਜਾਬ ਆਈ 16 ਜਮਾਤੀਆਂ ਦੇ ਗਰੁੱਪ ਵਿਚੋਂ ਇਕ ਅਕੀਲ ਨਾਮੀ ਵਿਅਕਤੀ ਦਾ ਟੈਸਟ ਕੋਰੋਨਾ ਪਾਜ਼ੇਟਿਵ ਆ ਜਾਣ ਬਾਅਦ ਵਧੇਰੇ ਚਰਚਾ 'ਚ ਰਹੀ ਇਸ ਜਮਾਤ ਦੇ 15 ਵਿਅਕਤੀਆਂ ਦੀ ਅਖੀਰ 67 ਦਿਨਾਂ ਬਾਅਦ ਘਰ ਵਾਪਸੀ ਹੋ ਗਈ। 4 ਮਾਰਚ ਨੂੰ ਦਿੱਲੀ ਤੋਂ ਚਲੀ 16 ਮੈਂਬਰੀ ਜਮਾਤ ਜਿਸਦੇ ਇੰਚਾਰਜ ਆਮੀਰ ਤਾਹਿਰ ਖਾਂ ਸਨ। ਜੋ ਮਾਲੇਰਕੋਟਲਾ ਤੋਂ ਬਾਅਦ ਜ਼ਿਲਾ ਲੁਧਿਆਣਾ ਦੇ ਪਿੰਡ ਪੋਹੀੜ, ਸਰੀਂਹ, ਘੁੰਗਰਾਣਾ ਤੇ ਕਿਲਾਰਾਏਪੁਰ ਬਾਅਦ ਇਕ ਹਫਤਾ ਅਹਿਮਦਗੜ੍ਹ ਵੀ ਰਹੀ ਜੋ 26 ਮਾਰਚ ਨੂੰ ਕਰਫਿਊ ਦੌਰਾਨ ਪਿੰਡ ਦਹਿਲੀਜ ਕਲਾਂ ਪਹੁੰਚੀ। ਜਿੱਥੇ 8 ਅਪ੍ਰੈਲ ਨੂੰ ਇਨ੍ਹਾਂ ਵਿਚੋਂ ਇਕ ਅਕੀਲ ਨਾਮੀ ਵਿਅਕਤੀ ਦਾ ਟੈਸਟ ਕੋਰੋਨਾ ਪਾਜ਼ੇਟਿਵ ਆ ਗਿਆ ਸੀ। ਜਿਸ ਸਮੇਂ ਵਿਚ ਇਹ ਜਿਲਾ ਸੰਗਰੂਰ ਦਾ ਦੂਸਰਾ ਕੇਸ ਸੀ। 

ਜ਼ਿਲਾ ਪ੍ਰਸ਼ਾਸ਼ਨ ਸੰਗਰੂਰ ਅਤੇ ਲੁਧਿਆਣਾ ਨੂੰ ਇਸ ਜਮਾਤ ਨੂੰ ਅਤੇ ਇਨ੍ਹਾਂ ਦੇ ਸੰਪਰਕ ਵਿਚ ਆਏ ਤਕਰੀਬਨ 160 ਵਿਅਕਤੀਆਂ ਨੂੰ ਏਕਾਂਤਵਾਸ ਵਿਚ ਰੱਖਣਾ ਪਿਆ ਅਤੇ ਦੋ ਮਹੀਨੇ ਪਿੰਡ ਦਹਿਲੀਜ ਕਲਾਂ ਕਰੀਬ ਦੋ ਮਹੀਨੇ ਮੁਕੰਮਲ ਤੌਰ 'ਤੇ ਸੀਲ ਰਿਹਾ ਭਾਂਵੇ ਬਾਕੀ 15 ਜਮਾਤੀਆਂ ਦੇ ਟੈਸਟ ਨੈਗੀਟਿਵ ਆ ਗਏ ਸਨ ਪਰ ਫਿਰ ਵੀ ਉਨ੍ਹਾਂ ਨੂੰ ਮਾਲੇਰਕੋਟਲਾ ਅਤੇ ਦਹਿਲੀਜ ਕਲਾਂ ਮਸਜਿਦਾਂ ਵਿਚ ਏਕਾਂਤਵਾਸ ਵਿਚ ਰੱਖਿਆ ਗਿਆ ਸੀ। 15 ਦਿਨਾਂ ਤੋਂ ਇਨ੍ਹਾਂ ਦਾ ਏਕਾਂਤਵਾਸ ਵੀ ਖਤਮ ਹੋ ਜਾਣ ਬਾਅਦ ਘਰ ਵਾਪਸੀ ਨਾ ਹੋਣ ਤੇ ਭਾਰੀ ਰੋਸ਼ ਜਤਾ ਰਹੇ ਇਨ੍ਹਾਂ ਜਮਾਤੀਆਂ ਨੂੰ ਬੀਤੀ ਰਾਤ ਦਹਿਲੀਜ ਕਲਾਂ ਤੋਂ ਦਿੱਲੀ ਲਈ ਕਵਾਨਾ ਕਰ ਦਿੱਤਾ ਜੋ ਅੱਜ ਸਵੇਰੇ ਦਿੱਲੀ ਪਹੁੰਚ ਗਏ। ਇਨ੍ਹਾਂ ਸਾਰੇ ਜਮਾਤੀਆਂ ਅਤੇ ਪਿੰਡ ਦੇ ਕਰੀਬ 40 ਏਕਾਂਤਵਾਸ ਵਿਚ ਰੱਖੇ ਵਿਅਕਤੀਆਂ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਇਨ੍ਹਾਂ ਦੀ ਵਾਪਸੀ 'ਤੇ ਸੁੱਖ ਦਾ ਸਾਹ ਲਿਆ ਕਿਉਂਕਿ ਦਹਿਲੀਜ ਕਲਾਂ ਤੋਂ ਅਗਲੇ ਪਿੰਡਾਂ ਲਈ ਸਾਰੇ ਰਸਤੇ ਬੰਦ ਸਨ।


Gurminder Singh

Content Editor

Related News