ਐੱਸ. ਵਾਈ. ਐੱਲ. ''ਤੇ ''ਪੰਜਾਬ'' ਨਾਲ ਆਰ-ਪਾਰ ਦੀ ਲੜਾਈ ਲਈ ਤਿਆਰ ਹਰਿਆਣਾ

Friday, Dec 06, 2019 - 10:14 AM (IST)

ਐੱਸ. ਵਾਈ. ਐੱਲ. ''ਤੇ ''ਪੰਜਾਬ'' ਨਾਲ ਆਰ-ਪਾਰ ਦੀ ਲੜਾਈ ਲਈ ਤਿਆਰ ਹਰਿਆਣਾ

ਚੰਡੀਗੜ੍ਹ : ਸਤਲੁਜ-ਯਮੁਨਾ ਲਿੰਕ ਨਹਿਰ (ਐੱਸ. ਵਾਈ. ਐੱਲ.) ਮੁੱਦੇ 'ਤੇ ਹੁਣ ਜਲਦ ਹੀ ਫੈਸਲਾ ਆਉਣ ਵਾਲਾ ਹੈ। ਸੁਪਰੀਮ ਕੋਰਟ ਵਲੋਂ ਪਹਿਲਾਂ ਹੀ ਹਰਿਆਣਾ ਦੇ ਪੱਖ 'ਚ ਫੈਸਲਾ ਸੁਣਾਇਆ ਜਾ ਚੁੱਕਾ ਹੈ ਪਰ ਇਸ ਫੈਸਲੇ ਨੂੰ ਸਿਰੇ ਚੜ੍ਹਾਉਣ 'ਚ ਪੰਜਾਬ ਵਲੋਂ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ। ਹਰਿਆਣਾ ਹਾਲਾਂਕਿ ਪੰਜਾਬ ਨੂੰ ਵੱਡਾ ਭਰਾ ਮੰਨਦਾ ਹੈ ਪਰ ਉਹ ਪੰਜਾਬ ਦੇ ਸਹਿਯੋਗ ਨਾ ਕਰਨ ਕਾਰਨ ਕਾਫੀ ਨਾਰਾਜ਼ ਹੈ। ਹਰਿਆਣਾ ਨੇ ਪੰਜਾਬ ਦੇ ਇਸ ਨਕਾਰਾਤਮਕ ਰੁਖ ਤੋਂ ਸੁਪਰੀਮ ਕੋਰਟ ਨੂੰ ਜਾਣੂੰ ਕਰਵਾ ਦਿੱਤਾ ਹੈ। ਹਰਿਆਣਾ ਹੁਣ ਪੰਜਾਬ ਨਾਲ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ ਹੋ ਗਿਆ ਹੈ। ਇਸ ਕੜੀ ਤਹਿਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਧਿਕਾਰੀਆਂ ਨਾਲ ਐੱਸ. ਵਾਈ. ਐੱਲ. ਮੁੱਦੇ 'ਤੇ ਰਣਨੀਤੀ ਤਿਆਰ ਕਰ ਲਈ ਹੈ।


author

Babita

Content Editor

Related News