ਐੱਸ. ਵਾਈ. ਐੱਲ. ਨਹਿਰ ਨੂੰ ਲੈ ਕੇ ਇਨੈਲੋ ਦਾ ਜੇਲ ਭਰੋ ਅੰਦੋਲਨ 1 ਮਈ ਤੋਂ

Wednesday, Apr 11, 2018 - 04:16 AM (IST)

ਚੰਡੀਗੜ੍ਹ (ਯੂ. ਐੱਨ. ਆਈ.)  - ਸਤਲੁਜ ਯਮੁਨਾ ਲਿੰਕ (ਐੱਸ. ਵਾਈ. ਐੱਲ.) ਨਹਿਰ ਰਾਹੀਂ ਰਾਵੀ ਅਤੇ ਬਿਆਸ ਦਰਿਆਵਾਂ ਵਿਚੋਂ ਹਰਿਆਣਾ ਦੇ ਹਿੱਸੇ ਦਾ ਪਾਣੀ ਲੈਣ ਲਈ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) 1 ਮਈ ਤੋਂ ਜ਼ਿਲਾ ਪੱਧਰ 'ਤੇ ਜੇਲ ਭਰੋ ਅੰਦੋਲਨ ਸ਼ੁਰੂ ਕਰੇਗੀ।  ਪਾਰਟੀ ਦੇ ਸੀਨੀਅਰ ਨੇਤਾ ਅਭੈ ਸਿੰਘ ਚੌਟਾਲਾ ਨੇ ਮੰਗਲਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਦੋਲਨ ਭਿਵਾਨੀ ਤੋਂ ਸ਼ੁਰੂ ਹੋਵੇਗਾ। ਉਸ ਤੋਂ ਬਾਅਦ 4 ਮਈ ਨੂੰ ਯਮੁਨਾ ਨਗਰ, 8 ਨੂੰ ਨੂਹ, 11 ਨੂੰ ਸਿਰਸਾ, 15 ਨੂੰ ਨਾਰਨੌਲ, 18 ਨੂੰ ਕੁਰੂਕਸ਼ੇਤਰ, 22 ਨੂੰ ਫਤਿਆਬਾਦ, 25 ਨੂੰ ਪਲਵਲ ਅਤੇ 29 ਮਈ ਨੂੰ ਕੈਥਲ ਵਿਖੇ ਵੱਡੀ ਗਿਣਤੀ 'ਚ ਪਾਰਟੀ ਦੇ ਵਰਕਰ ਅਤੇ ਆਮ ਲੋਕ ਗ੍ਰਿਫਤਾਰੀਆਂ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਸੂਬੇ ਨੂੰ ਐੱਸ. ਵਾਈ. ਐੱਲ. ਦਾ ਪਾਣੀ ਨਹੀਂ ਮਿਲ ਜਾਂਦਾ, ਉਦੋਂ ਤਕ ਪਾਰਟੀ ਦਾ ਅੰਦੋਲਨ ਜ਼ਿਲਿਆਂ ਪਿੱਛੋਂ ਬਲਾਕ ਅਤੇ ਪਿੰਡ ਪੱਧਰ ਤਕ ਜਾਰੀ ਰਹੇਗਾ।


Related News