ਮੋਹਾਲੀ ਅੰਦਰ ਲੱਗੇ ਮੇਲੇ 'ਚ ਵਾਪਰਿਆ ਵੱਡਾ ਹਾਦਸਾ, ਲੋਕਾਂ ਦੇ ਝੂਟੇ ਲੈਣ ਦੌਰਾਨ ਟੁੱਟਿਆ ਝੂਲਾ (ਤਸਵੀਰਾਂ)

Monday, Sep 05, 2022 - 09:48 AM (IST)

ਮੋਹਾਲੀ ਅੰਦਰ ਲੱਗੇ ਮੇਲੇ 'ਚ ਵਾਪਰਿਆ ਵੱਡਾ ਹਾਦਸਾ, ਲੋਕਾਂ ਦੇ ਝੂਟੇ ਲੈਣ ਦੌਰਾਨ ਟੁੱਟਿਆ ਝੂਲਾ (ਤਸਵੀਰਾਂ)

ਮੋਹਾਲੀ (ਪਰਦੀਪ, ਸੰਦੀਪ) : ਮੋਹਾਲੀ ਦੇ ਫੇਜ਼-8 ਵਿਖੇ ਇਕ ਮੇਲੇ ’ਚ ਲੱਗਾ ਝੂਲਾ ਡਿੱਗ ਗਿਆ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਇਸ ਸਬੰਧੀ ਸੂਚਨਾ ਮਿਲਣ ’ਤੇ ਪੁਲਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਪੁਲਸ ਨੇ 3 ਔਰਤਾਂ, 1 ਬੱਚੇ ਅਤੇ 2 ਜ਼ਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਲੱਗਾ 10 ਲੱਖ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਹਾਦਸੇ 'ਚ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਜਾਣਕਾਰੀ ਅਨੁਸਾਰ ਝੂਲੇ 'ਚ 20 ਤੋਂ 25 ਲੋਕ ਸਵਾਰ ਸਨ। ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੀ ਰਾਤ 9 ਵਜੇ ਦਾ ਦੱਸਿਆ ਜਾ ਰਿਹਾ ਹੈ। ਮੇਲੇ 'ਚ ਝੂਟੇ 'ਤੇ ਕਰੀਬ 30 ਲੋਕ ਝੂਟੇ ਲੈ ਰਹੇ ਸਨ।

ਇਹ ਵੀ ਪੜ੍ਹੋ : ਆਮਦਨ ਟੈਕਸ ਵਾਲੇ ਕਹਿ ਤੜਕਸਾਰ ਵੜੇ ਘਰ ਅੰਦਰ, ਪਿਸਤੌਲ ਤਾਣ ਕਰ ਗਏ ਵੱਡੀ ਵਾਰਦਾਤ

PunjabKesari

ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਫਿਲਹਾਲ ਜਦੋਂ ਇਸ ਬਾਰੇ ਕੰਪਨੀ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਕਨੀਕੀ ਸਮੱਸਿਆ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ। 

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News