...ਤੇ ਆਊਟ ਆਫ ਸਟਾਕ ਹੋਈਆਂ ''ਸਵਾਈਨ ਫਲੂ'' ਕਿੱਟਾਂ

Saturday, Aug 12, 2017 - 12:47 PM (IST)

...ਤੇ ਆਊਟ ਆਫ ਸਟਾਕ ਹੋਈਆਂ ''ਸਵਾਈਨ ਫਲੂ'' ਕਿੱਟਾਂ

ਚੰਡੀਗੜ੍ਹ (ਅਰਚਨਾ) : ਚੰਡੀਗੜ੍ਹ 'ਚ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ 29 ਅਤੇ ਇਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 5 ਹੋ ਚੁੱਕੀ ਹੈ। ਜੀ. ਐੱਮ. ਸੀ. ਐੱਚ.-32 'ਚ ਸਵਾਈਨ ਫਲੂ ਟੈਸਟ ਵਾਲੀਆਂ ਕਿੱਟਾਂ ਪਿਛਲੇ ਚਾਰ ਦਿਨਾਂ ਤੋਂ ਆਊਟ ਆਫ ਸਟਾਕ ਹਨ। ਸਿਰਫ ਇੰਨਾ ਹੀਨਹੀਂ, ਹਸਪਤਾਲ ਦੇ ਡਾਕਟਰਾਂ ਨੂੰ ਐੱਚ. ਐੱਨ. ਤੋਂ ਬਚਾਉਣ ਵਾਲੀ ਵੈਕਸੀਨ ਵੀ ਖਤਮ ਹੋ ਚੁੱਕੀ ਹੈ। ਸਿਰਫ ਹਸਪਤਾਲ ਲਈ ਹੀ ਨਹੀਂ, ਸਗੋਂ ਪ੍ਰਾਈਵੇਟ ਡਾਕਟਰਾਂ ਨੂੰ ਵੀ ਸਵਾਈਨ ਫਲੂ ਤੋਂ ਬਚਣ ਲਈ ਵੈਕਸੀਨ ਨਹੀਂ ਮਿਲ ਰਹੀ ਹੈ। ਹਾਲਾਂਕਿ ਵਿਭਾਗ ਨੇ ਬੀਤੇ ਸਾਲ ਡਾਕਟਰਾਂ ਨੂੰ ਸਵਾਈਨ ਫਲੂ ਤੋਂ ਬਚਾਅ ਲਈ ਵੈਕਸੀਨ ਦਿੱਤੀ ਸੀ ਪਰ ਬਹੁਤ ਸਾਰੇ ਡਾਕਟਰਾਂ ਨਨੇ ਵੈਕਸੀਨ ਨਹੀਂ ਲਈ ਸੀ ਅਤੇ ਮੌਜੂਦਾ ਸਮੇਂ 'ਚ ਵੈਕਸੀਨ ਦੀ ਸਟੇਨ ਵੀ ਬਦਲ ਚੁੱਕੀ ਹੈ। ਅਜਿਹੇ 'ਚ ਨਵੀਂ ਵੈਕਸੀਨ ਡਾਕਟਰਾਂ ਨੂੰ ਮਿਲਣੀ ਬਹੁਤ ਜ਼ਰੂਰੀ ਹੈ।


Related News