ਪੰਜਾਬ 'ਚ ਵੱਧ ਰਿਹਾ 'ਸਵਾਈਨ ਫਲੂ' ਦਾ ਖ਼ਤਰਾ, ਹੁਣ ਤੱਕ 29 ਮਰੀਜ਼ ਆ ਚੁੱਕੇ ਸਾਹਮਣੇ

03/03/2023 2:02:43 PM

ਚੰਡੀਗੜ੍ਹ : ਪੰਜਾਬ 'ਚ ਇਕ ਵਾਰ ਫਿਰ ਸਵਾਈਨ ਫਲੂ ਦੇ ਦਸਤਕ ਦੇ ਦਿੱਤੀ ਹੈ। ਸਾਲ-2023 ਦੇ ਪਹਿਲੇ 2 ਮਹੀਨਿਆਂ 'ਚ ਸਵਾਈਨ ਫਲੂ ਦੇ ਮਾਮਲਿਆਂ 'ਚ ਫਿਰ ਮੌਤ ਦਰ 'ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ 1 ਜਨਵਰੀ ਤੋਂ 2 ਮਾਰਚ ਤੱਕ ਪੰਜਾਬ ਦੇ ਸਿਹਤ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਸਵਾਈਨ ਫਲੂ ਦੇ ਕੁੱਲ 29 ਕੇਸ ਸਾਹਮਣੇ ਆਏ। ਇਨ੍ਹਾਂ 'ਚੋਂ 4 ਇਨਫੈਕਟਿਡ ਮਰੀਜ਼ਾਂ ਦੀ ਮੌਤ ਹੋਣ ਦਾ ਸ਼ੱਕ ਹੈ।

ਇਹ ਵੀ ਪੜ੍ਹੋ : ਵਿਆਹ ਸਮਾਰੋਹ 'ਚ ਅਚਾਨਕ ਪਈਆਂ ਭਾਜੜਾਂ ਤੇ ਚੱਲੇ ਇੱਟਾਂ-ਪੱਥਰ, ਜਾਨ ਬਚਾਉਣ ਲਈ ਭੱਜੇ ਬਰਾਤੀ (ਤਸਵੀਰਾਂ)

ਇਸ ਸਾਲ ਲੁਧਿਆਣਾ 'ਚ 11 ਮਰੀਜ਼, ਮੋਗਾ, ਬਠਿੰਡਾ, ਕਪੂਰਥਲਾ, ਹੁਸ਼ਿਆਰਪੁਰ ਅਤੇ ਸੰਗਰੂਰ 'ਚ 2-2 ਮਰੀਜ਼ ਅਤੇ ਮੋਹਾਲੀ, ਰੋਪੜ, ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਤਿਹਗੜ੍ਹ ਸਾਹਿਬ 'ਚ 1-1 ਕੇਸ ਸਾਹਮਣੇ ਆਇਆ ਹੈ। ਸਾਲ 2022 'ਚ ਇਸ ਬੀਮਾਰੀ ਦੇ 203 ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ 42 ਮਰੀਜ਼ਾਂ ਦੀ ਮੌਤ ਹੋ ਗਈ। ਜਨਵਰੀ-2018 ਅਤੇ 2 ਮਾਰਚ, 2023 ਦੌਰਾਨ ਕਰੀਬ 891 ਵਿਅਕਤੀ ਸਵਾਈਨ ਫਲੂ ਦਾ ਸ਼ਿਕਾਰ ਹੋਏ, ਜਿਨ੍ਹਾਂ 'ਚੋਂ 95 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਮੌਤ ਦਰ 10.66 ਫ਼ੀਸਦੀ 'ਤੇ ਰਹੀ।

ਇਹ ਵੀ ਪੜ੍ਹੋ : ਪੰਜਾਬ Budget Session ਦੇ ਪਹਿਲੇ ਦਿਨ ਰਾਜਪਾਲ ਨੇ ਦਿੱਤਾ ਭਾਸ਼ਣ, ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ

ਡਾਕਟਰਾਂ ਮੁਤਾਬਕ ਸਵਾਈਨ ਫਲੂ ਇਕ ਗੰਭੀਰ ਬੀਮਾਰੀ ਹੈ ਅਤੇ ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਨਿਮੋਨੀਆ ਅਤੇ ਗੰਭੀਰ ਸਾਹ ਦੀ ਤਕਲੀਫ਼ ਦਾ ਕਾਰਨ ਬਣ ਸਕਦੀ ਹੈ। ਬਜ਼ੁਰਗਾਂ, ਨਵਜਾਤ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਇਸ ਬੀਮਾਰੀ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਦੇ ਲੱਛਣ ਆਮ ਜਿਹੇ ਫਲੂ ਵਰਗੇ ਹੁੰਦੇ ਹਨ, ਜਿਵੇਂ ਕਿ ਬੁਖ਼ਾਰ, ਖੰਘ, ਗਲੇ 'ਚ ਖ਼ਰਾਸ਼, ਸਰੀਰ 'ਚ ਦਰਦ, ਸਿਰਦਰਦ, ਠੰਡ ਅਤੇ ਥਕਾਵਟ। ਅਜੇ ਤੱਕ ਸਵਾਈਨ ਫਲੂ ਤੋਂ ਬਚਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਵੈਕਸੀਨ ਮੁਹੱਈਆ ਨਹੀਂ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News