ਲੁਧਿਆਣਾ ''ਚ ਘਾਤਕ ਹੋਇਆ ਸਵਾਈਨ ਫਲੂ, ਹੁਣ 52 ਸਾਲਾ ਮਰੀਜ਼ ਦੀ ਮੌਤ

Wednesday, Oct 12, 2022 - 03:02 PM (IST)

ਲੁਧਿਆਣਾ ''ਚ ਘਾਤਕ ਹੋਇਆ ਸਵਾਈਨ ਫਲੂ, ਹੁਣ 52 ਸਾਲਾ ਮਰੀਜ਼ ਦੀ ਮੌਤ

ਲੁਧਿਆਣਾ (ਸਹਿਗਲ) : ਸਵਾਈਨ ਫਲੂ ਦਾ ਕਹਿਰ ਦਿਨੋਂ-ਦਿਨ ਘਾਤਕ ਹੁੰਦਾ ਜਾ ਰਿਹਾ ਹੈ। ਸਵਾਈਨ ਫਲੂ ਕਾਰਨ ਇਕ ਹੋਰ 52 ਸਾਲਾ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ ਤਰਸੇਮ ਨਗਰ ਦਾ ਰਹਿਣ ਵਾਲਾ ਸੀ ਅਤੇ ਇਲਾਜ ਲਈ ਦਯਾਨੰਦ ਹਸਪਤਾਲ ’ਚ ਦਾਖ਼ਲ ਸੀ। ਜ਼ਿਲ੍ਹੇ ’ਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਸਵਾਈਨ ਫਲੂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ 129 ਪਾਜ਼ੇਟਿਵ ਮਰੀਜ਼ਾਂ ਨਾਲ 11 ਮਰੀਜ਼ਾਂ ਦੀ ਮੌਤ ਵੀ ਸ਼ਾਮਲ ਹੈ।

ਇਨ੍ਹਾਂ ’ਚ 50 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂਕਿ 79 ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਦੂਜੇ ਪਾਸੇ ਸੂਬੇ ’ਚ ਹੁਣ ਤੱਕ 243 ਪਾਜ਼ੇਟਿਵ ਮਰੀਜ਼ਾਂ ਨਾਲ 26 ਮਰੀਜ਼ਾਂ ਦੀ ਮੌਤ ਹੋਈ ਹੈ। ਜ਼ਿਲ੍ਹੇ ਤੋਂ ਬਾਅਦ ਮੋਗਾ ਅਤੇ ਪਟਿਆਲਾ ’ਚ 3-3 ਮਰੀਜ਼ਾਂ ਦੀ ਸਵਾਈਨ ਫਲੂ ਨਾਲ ਮੌਤ ਹੋਈ ਹੈ, ਜਦੋਂ ਕਿ ਮੋਹਾਲੀ, ਗੁਰਦਾਸਪੁਰ, ਫਰੀਦਕੋਟ, ਫਤਿਹਗੜ੍ਹ ਸਾਹਿਬ ਅਤੇ ਜਲੰਧਰ ’ਚ 1-1 ਮਰੀਜ਼ ਸਵਾਈਨ ਫਲੂ ਕਾਰਨ ਅਣਆਈ ਮੌਤ ਦਾ ਸ਼ਿਕਾਰ ਹੋਇਆ ਹੈ। ਸਿਹਤ ਅਧਿਕਾਰੀਆਂ ਅਨੁਸਾਰ ਸਥਾਨਕ ਹਸਪਤਾਲਾਂ ’ਚ ਸਾਹਮਣੇ ਆਏ 50 ਮਰੀਜ਼ਾਂ ’ਚ 35 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ। 4 ਮਰੀਜ਼ ਜ਼ੇਰੇ ਇਲਾਜ ਹੈ, ਜਦੋਂਕਿ 11 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
 


author

Babita

Content Editor

Related News