ਸਹੁੰ ਚੁੱਕ ਸਮਾਗਮ ਉਪਰੰਤ ਹੋਵੇਗਾ ਚੇਅਰਮੈਨੀਆਂ ਦਾ ਐਲਾਨ : ਪ੍ਰਨੀਤ ਕੌਰ

01/08/2019 6:12:10 PM

ਪਾਤੜਾਂ (ਮਾਨ) : ਪੰਚਾਇਤਾਂ, ਬਲਾਕ ਸੰਮਤੀਆਂ ਅਤੇ ਜ਼ਿਲਾ ਪ੍ਰੀਸ਼ਦਾਂ ਦੇ ਚੁਣੇ ਨੁਮਾਇੰਦਿਆਂ ਦੇ ਸਹੁੰ ਚੁੱਕ ਸਮਾਗਮਾਂ ਉਪਰੰਤ ਜਲਦ ਹੀ ਸੂਬੇ ਵਿਚ ਚੇਅਰਮੈਨ ਬਣਾ ਦਿੱਤੇ ਜਾਣਗੇ। ਇਹ ਪ੍ਰਗਟਾਵਾ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਾਂਗਰਸ ਦੇ ਜ਼ਿਲਾ ਮੀਤ ਪ੍ਰਧਾਨ ਚਿਮਨ ਲਾਲ ਕਲਵਾਨੂੰ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਕੂੜ ਪ੍ਰਚਾਰ ਕਰਨ ਲੱਗੀਆਂ ਹੋਈਆਂ ਸਨ। ਸਾਫ਼-ਸੁਥਰੇ ਅਕਸ ਲਈ ਦੁਨੀਆਂ ਵਿਚ ਮੰਨੇ ਜਾਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਕਸ ਨੂੰ ਜਾਣ ਬੁੱਝ ਕੇ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਦੇਸ਼ ਦੀ ਆਰਥਕਤਾ ਨੂੰ ਵੱਡੀ ਸੱਟ ਮਾਰੀ ਹੈ। ਉਨ੍ਹਾਂ ਸ਼ੋਸ਼ੇਬਾਜ਼ੀ ਤੋਂ ਸਵਾਏ ਦੇਸ਼ ਦੀ ਜਨਤਾ ਦਾ ਕੋਈ ਭਲਾ ਨਹੀਂ ਕੀਤਾ ਹੈ।
ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਨਿਰਮਲ ਸਿੰਘ, ਮੁੱਖ ਮੰਤਰੀ ਦੇ ਓ. ਐੈੱਸ. ਡੀ. ਹਨੀ ਸੇਖੋਂ, ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ, ਜੈ ਪ੍ਰਤਾਪ ਸਿੰਘ ਕਾਹਲੋਂ, ਨਰਿੰਦਰ ਸਿੰਗਲਾ, ਸਾਬਕਾ ਪ੍ਰਧਾਨ ਰਣਜੀਤ ਅਰੋੜਾ ਬਿੱਲਾ, ਸੁਰਿੰਦਰ ਕੁਮਾਰ ਪੀ. ਏ. ਅਮਨ ਸੈਕਟਰੀ, ਅਮਿਤ ਅਗਰਵਾਲ, ਸ਼ਤੀਸ਼ ਕੁਮਾਰ, ਮਾਲਕ ਸਿੰਘ ਸਰਪੰਚ ਦੁਤਾਲ, ਸਰਪੰਚ ਗੁਰਮੀਤ ਸਿੰਘ ਬੱਬਲੀ, ਬਿੰਦਰ ਬਰਾੜ ਜਲਾਲਪੁਰ, ਫੁਲਾ ਸਿੰਘ ਸਧਾਰਨਪੁਰ, ਜਗਸੀਰ ਸਿੰਘ ਸਰਪੰਚ ਕਲਵਾਨੂੰ, ਕੀਮਤ ਲਾਲ ਸਿੰਗਲਾ, ਸੰਤੋਸ਼ ਕੁਮਾਰ ਤੇ ਜਸਪਾਲ ਬਾਂਸਲ ਆਦਿ ਹਾਜ਼ਰ ਸਨ।


Related News