ਜਲੰਧਰ ਵਿਖੇ ਸਵਰਨਿਮ ਵਿਜੈ ਵਰਸ਼ ਉਤਸਵ ਮੌਕੇ ਜਵਾਨਾਂ ਨੇ ਵਿਖਾਏ ਜ਼ੌਹਰ, ਵੇਖਦੇ ਰਹਿ ਗਏ ਲੋਕ
Sunday, Oct 17, 2021 - 02:55 PM (IST)
 
            
            ਜਲੰਧਰ (ਸੋਨੂੰ, ਦੁੱਗਲ)— 1971 ਦੀ ਭਾਰਤ-ਪਾਕਿ ਦੀ ਜੰਗ ’ਚ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਜਿੱਤ ਦੀ ਯਾਦ ’ਚ 20 ਦਸੰਬਰ ਨੂੰ ਦਿੱਲੀ ’ਚ ਆਪਣੀ ਯਾਤਰਾ ਸ਼ੁਰੂ ਕਰਨ ਵਾਲੀ ਚਾਰ ਸਵਰਨਿਮ ਵਿਜੈ ਵਰਸ਼ ਮਸ਼ਾਲ ’ਚੋਂ ਇਕ ਮਸ਼ਾਲ ਉੱਤਰ ਅਤੇ ਪੱਛਮੀ ਦੇ ਸੂਬਿਆਂ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਦਿੱਲੀ ਦੇ ਰਸਤੇ ’ਚ 16 ਅਕਤੂਬਰ ਨੂੰ ਜਲੰਧਰ ਦੇ ਮਿਲਟਰੀ ਸਟੇਸ਼ਨ ਪਹੁੰਚੀ।
 
ਉਤਸਵ ਦੀ ਸ਼ੁਰੂਆਤ ਪੱਛਮੀ ਕਮਾਂਡ ਦੇ ਜੀ. ਓ. ਸੀ.-ਇਨ-ਸੀ, ਲੈਫ਼ਟੀਨੈਂਟ ਜਨਰਲ ਆਰ. ਪੀ. ਸਿੰਘ ਦੇ ਨਾਲ ਲੈਫ਼ਟੀਨੈਂਟ ਜਨਰਲ ਸੀ. ਬਾਂਸੀ ਪੋਨੱਪਾ, ਜੀ. ਓ. ਸੀ. 11 ਕੌਰ ਵੱਲੋਂ ਮਾਤ ਭੂਮੀ ਦੀ ਰੱਖਿਆ ਲਈ ਜਾਨ ਦੇਣ ਵਾਲੇ ਜਵਾਨਾਂ ਨੂੰ ਵਜਰਾ ਸ਼ੌਰਿਆ ਸਥਾਨ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਨਾਲ ਹੋਈ। 

ਇਸ ਦੇ ਬਾਅਦ ਕਟੋਚ ਸਟੇਡੀਅਮ ’ਚ ਪੱਛਮੀ ਕਮਾਨ ਦੇ ਜੀ. ਓ. ਸੀ.-ਇਨ-ਸੀ ਲੈਫ਼ਟੀਨੈਂਟ ਜਨਰਲ ਆਰ. ਪੀ. ਸਿੰਘ ਨੇ ਵਜਰਾ ਸਾਈਕਲ ਰੈਲੀ ਦਾ ਸੁਆਗਤ ਕੀਤਾ। ਇਹ ਸਾਈਕਲ ਰੈਲੀ ਅਟਾਰੀ ਸਰਹੱਦ ਤੋਂ ਸ਼ੁਰੂ ਹੋ ਕੇ 16 ਦਿਨਾਂ ’ਚ ਕੁੱਲ 888 ਕਿਲੋਮੀਟਰ ਦੀ ਦੂਰੀ ਕਰਕੇ ਜਲੰਧਰ ਕੈਂਟ ਪਹੰੁਚੀ ਸੀ। ਇਹ ਸਾਈਕਲ ਰੈਲੀ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਸੂਬੇ ’ਚ ਸ਼ਹੀਦਾਂ ਦੇ ਸਾਹਸ, ਵੀਰਤਾ ਅਤੇ ਬਲਿਦਾਨ ਦੀ ਗਵਾਹੀ ਦੇਣ ਵਾਲੇ ਇਤਿਹਾਸਕ ਯੁੱਧ ਸਥਾਨਾਂ ਤੋਂ ਇਕ ਤੀਰਥ ਯਾਤਰਾ ਦੇ ਰੂਪ ’ਚੋਂ ਲੰਘਦੀ ਹੋਈ ਇਥੇ ਪਹੁੰਚੀ।
ਇਹ ਵੀ ਪੜ੍ਹੋ: ਸੁੰਦਰ ਸ਼ਾਮ ਅਰੋੜਾ ਦੀ ਨਾਰਾਜ਼ਗੀ ਦੂਰ ਕਰਨ ਪੁੱਜੇ CM ਚੰਨੀ, ਤਾਰੀਫ਼ਾਂ ਕਰਕੇ ਕਿਹਾ-ਪਾਰਟੀ ਦੇਵੇਗੀ ਅਹਿਮ ਜ਼ਿੰਮੇਵਾਰੀ

ਇਸ ਮੌਕੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੁਝ ਭਲਾਈ ਪਹਿਲਕਦਮੀਆਂ ਜਿਵੇਂ ਸੈਨਿਕ ਆਰਾਮਗ੍ਰਹਿ, ਨਾਰੀ ਰਿਹਾਇਸ਼ ਅਤੇ ਵਜਰਾ ਨੇਚਰ ਪਾਰਕ ਦਾ ਉਦਘਾਟਨ ਲੈਫ਼ਟੀਨੈਂਟ ਜਨਰਲ ਆਰ. ਪੀ. ਸਿੰਘ ਜੀ. ਓ. ਸੀ.-ਇਨ-ਸੀ ਪੱਛਮੀ ਕਮਾਂਡ ਅਤੇ ਅਲਕਾ ਸਿੰਘ ਮੁਖੀ ਆਵਾ ਪੱਛਮੀ ਕਮਾਂਡ ਨੇ ਕੀਤਾ। ਜਲੰਧਰ ਦੇ ਨੌਜਵਾਨਾਂ ਅਤੇ ਬੱਚਿਆਂ ’ਚ ਦੇਸ਼ ਭਗਤੀ ਦੀ ਭਾਵਨਾ ਨੂੰ ਵਾਧਾ ਦੇਣ ਲਈ ਪੇਂਟਿੰਗ ਮੁਬਾਕਲੇ ਅਤੇ ਇਕ ਉਪਕਰਣ ਪ੍ਰਦਰਸ਼ਨ ਦਾ ਵੀ ਆਯੋਜਨ ਕੀਤਾ ਗਿਆ। ਲੈਫ਼ਟੀਨੈਂਟ ਜਨਰਲ ਆਰ. ਪੀ. ਸਿੰਘ ਕਟੋਚ ਸਟੇਡੀਅਮ ’ਚ ਆਯੋਜਿਤ ਸਵਰਨਿਮ ਵਿਜੈ ਵਰਸ਼ਾ ਉਤਸਵ ਦੇ ਮੁੱਖ ਮਹਿਮਾਨ ਸਨ।
ਇਹ ਵੀ ਪੜ੍ਹੋ: ਫਗਵਾੜਾ: ਦੋ ਜਿਗਰੀ ਦੋਸਤਾਂ ਵੱਲੋਂ ਦੋਸਤ ਦਾ ਬੇਰਹਿਮੀ ਨਾਲ ਕਤਲ, ਸਾਹਮਣੇ ਆਈ ਵਜ੍ਹਾ ਨੇ ਉਡਾਏ ਪੁਲਸ ਦੇ ਹੋਸ਼

ਉਨ੍ਹਾਂ ਨੇ ਜਲੰਧਰ, ਅੰਮ੍ਰਿਤਸਰ, ਬਿਆਸ, ਲੁਧਿਆਣਾ ਅਤੇ ਨੇੜਲੇ ਇਲਾਕਿਆਂ ਤੋਂ ਆਏ ਉਨ੍ਹਾਂ ਯੋਧਿਆਂ ਅਤੇ ਵੀਰ ਨਾਰੀਆਂ ਨੂੰ ਸਨਮਾਨਤ ਕੀਤਾ, ਜਿਨ੍ਹਾਂ ਨੇ 1971 ਦੀ ਭਾਰਤ-ਪਾਕਿ ਜੰਗ ’ਚ ਵੱਡੀ ਭੂਮਿਕਾ ਨਿਭਾਈ ਸੀ।

ਇਸ ਮੌਕੇ ਸਿਵਲ ਪ੍ਰਸ਼ਾਸਨ, ਪੁਲਸ, ਹੋਰ ਏਜੰਸੀਆਂ ਅਤੇ ਸਿਵਲ ਸੁਸਾਇਟੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਵੈਟਰਨ, ਸੈਨਿਕ ਆਪਣੇ ਪਰਿਵਾਰਾਂ ਅਤੇ ਸਕੂਲੀ ਬੱਚਿਆਂ ਸਮੇਤ ਵੱਡੀ ਗਿਣਤੀ ’ਚ ਸ਼ਾਮਲ ਹੋਏ। ਕੋਰ ਆਫ਼ ਸਿਗਨਲ ਦੀ ਪ੍ਰਸਿੱਧੀ ਡੇਅਰਡੈਵਿਲਸ ਟੀਮ ਵੱਲੋਂ ਇਕ ਆਕਰਸ਼ਿਤ ਕਰ ਲੈਣ ਵਾਲੇ ਮੋਟਰਸਾਈਕਲ ਕਰਤਬਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਬਾਅਦ ਡੇਰਾ ਬਾਬਾ ਨਾਨਕ ਅਤੇ ਸਹਿਜਰਾ ਦੀ ਪ੍ਰਸਿੱਧ ਲੜਾਈਆਂ ਦੀ ਪੇਸ਼ਕਾਰੀ ਕੀਤੀ ਗਈ, ਜਿਸ ’ਚ 1971 ਦੀ ਭਾਰਤ-ਪਾਕਿ ਦੀ ਜੰਗ ’ਚ ਹਥਿਆਰਬੰਦ ਸੈਨਾਵਾਂ ਦੀ ਜਿੱਤ ਅਤੇ ਬਲਿਦਾਨ ’ਤੇ ਝਾਂਤ ਪਾਈ ਗਈ।




ਇਹ ਵੀ ਪੜ੍ਹੋ: ਇਕਬਾਲ ਸਿੰਘ ਲਾਲਪੁਰਾ ਦੇ ਬੇਬਾਕ ਬੋਲ, ਸਿੱਖਾਂ 'ਚ ਹੋ ਰਹੀ ਧਰਮ ਤਬਦੀਲੀ ਸਣੇ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            