''ਆਪ'' ਦੇ ਮਾਝਾ ਜ਼ੋਨ ਦੇ ਸਾਬਕਾ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ ਵੱਲੋਂ ਸਲਾਰੀਆ ਨੂੰ ਬਿਨਾਂ ਸ਼ਰਤ ਸਮਰਥਨ
Monday, Oct 09, 2017 - 10:30 AM (IST)

ਧਾਰੀਵਾਲ /ਗੁਰਦਾਸਪੁਰ (ਵਿਨੋਦ) - ਰੋਮਨ ਕੈਥੋਲਿਕ ਮਿਸ਼ਨ ਦੇ ਆਗੂ ਬਿਸ਼ਪ ਡਾ. ਫਰੈਂਕੋ ਮੁਲਕਲ ਡਾਇਸਿਸ ਆਫ ਪੰਜਾਬ ਨੇ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉਪ ਚੋਣ ਦੌਰਾਨ ਅਕਾਲੀ-ਭਾਜਪਾ ਗੱਠਜੋੜ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਧਾਰੀਵਾਲ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ ਐਂਡ ਚਰਚ 'ਚ ਮਨਾਏ ਜਾ ਰਹੇ ਜ਼ਿਲਾ ਪੱਧਰੀ ਸੰਤਰੀ ਤਰੇਜ਼ਾ ਦੇ ਈਦ ਸਮਾਰੋਹ ਵਿਚ ਹਿੱਸਾ ਲੈਣ ਆਏ ਬਿਸ਼ਪ ਡਾ. ਫਰੈਂਕੋ ਮੁਲਕਲ ਦਾ ਇਥੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਅਤੇ ਸਮੂਹ ਈਸਾਈ ਭਾਈਚਾਰੇ ਨੂੰ ਸੰਤਰੀ ਤਰੇਜਾਂ ਦੀ ਈਦ ਦੀ ਵਧਾਈ ਦਿੱਤੀ । ਬਿਸ਼ਪ ਡਾ. ਫਰੈਂਕੋ ਨੇ ਕਿਹਾ ਅਕਾਲੀ-ਭਾਜਪਾ ਗੱਠਜੋੜ ਦੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਮਸੀਹ ਭਾਈਚਾਰੇ ਦੀਆਂ ਨਿੱਕੀਆਂ-ਨਿੱਕੀਆਂ ਜ਼ਰੂਰਤਾਂ ਦਾ ਵੀ ਖਿਆਲ ਰੱਖਿਆ ਅਤੇ ਗਰੀਬ ਵਰਗ ਨੂੰ ਸਹੂਲਤਾਂ ਦਿੱਤੀਆਂ। ਸ. ਬਾਦਲ ਦੇ ਰਾਜ ਵਿਚ ਮਸੀਹ ਭਾਈਚਾਰੇ ਦਾ ਮਾਣ-ਸਨਮਾਨ ਵਧਿਆ, ਜਿਸ ਲਈ ਸਮੂਹ ਭਾਈਚਾਰਾ ਸ. ਬਾਦਲ ਦਾ ਸਦਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਮਸੀਹ ਭਾਈਚਾਰੇ ਦੇ ਭਲੇ ਲਈ ਕੀਤੇ ਕੰਮਾਂ ਕਾਰਨ ਉਨ੍ਹਾਂ ਦੀਆਂ ਵੋਟਾਂ ਦਾ ਹੱਕਦਾਰ ਅਕਾਲੀ ਦਲ ਹੈ।
ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਥਾਮਸ ਕਾਹਨੂੰਵਾਨ, ਵਲੈਤ ਮਸੀਹ ਬੰਟੀ ਅਜਨਾਲਾ, ਪ੍ਰੋ. ਸਰਚਾਂਦ ਸਿੰਘ ਆਦਿ ਮੌਜੂਦ ਸਨ।