ਜ਼ਹਿਰੀਲਾ ਪਦਾਰਥ ਨਿਗਲਣ ਨਾਲ ਮੌਤ
Friday, Apr 06, 2018 - 03:34 AM (IST)

ਹੁਸ਼ਿਆਰਪੁਰ, (ਅਮਰਿੰਦਰ)- ਊਨਾ ਰੋਡ 'ਤੇ ਸਥਿਤ ਖੜਕਾਂ ਪਿੰਡ 'ਚ ਬੀਤੀ 1 ਅਪ੍ਰੈਲ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਕੋਈ ਜ਼ਹਿਰੀਲੀ ਵਸਤੂ ਨਿਗਲ ਲੈਣ ਨਾਲ ਹਸਪਤਾਲ 'ਚ ਦਾਖ਼ਲ 35 ਸਾਲਾ ਪੱਤੂ ਲਾਲ ਪੁੱਤਰ ਰਾਮ ਲਾਲ ਮੂਲ ਵਾਸੀ ਜ਼ਿਲਾ ਬਦਾਯੂੰ ਦੀ ਅੱਜ ਚਾਰ ਦਿਨ ਬਾਅਦ ਜ਼ੇਰੇ ਇਲਾਜ ਹਸਪਤਾਲ 'ਚ ਮੌਤ ਹੋ ਗਈ। ਥਾਣਾ ਸਦਰ 'ਚ ਤਾਇਨਾਤ ਹੈੱਡਕਾਂਸਟੇਬਲ ਰਾਜ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਪੱਤੂ ਲਾਲ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਸੀ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ 174 ਤਹਿਤ ਲੋੜੀਂਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।