''ਸਵੱਛਤਾ ਸਰਵੇਖਣ'' ਲਈ ਲੁਧਿਆਣਾ ਪੁੱਜੀ ਟੀਮ
Monday, Jan 20, 2020 - 11:35 AM (IST)

ਲੁਧਿਆਣਾ (ਹਿਤੇਸ਼) : ਕੇਂਦਰ ਸਰਕਾਰ ਵਲੋਂ ਸਵੱਛਤਾ ਸਰਵੇਖਣ ਦੇ ਤੀਜੇ ਪੜਾਅ ਲਈ ਨਿਯੁਕਤ ਕੀਤੀ ਗਈ ਟੀਮ ਆਖਰ ਮਹਾਂਨਗਰ ਪੁੱਜ ਗਈ ਹੈ। ਜਿਸ ਵਲੋਂ ਨਗਰ ਨਿਗਮ ਤੋਂ ਸਵੱਛ ਭਾਰਤ ਮੁਹਿੰਮ ਤਹਿਤ ਕੀਤੇ ਗਏ ਕੰਮਾਂ ਦਾ ਰਿਕਾਰਡ ਮੰੰਗਿਆ ਗਿਆ ਹੈ, ਜਿਸ ਬਾਰੇ 'ਚ ਗਰਾਊਂਡ 'ਤੇ ਜਾ ਕੇ ਕਰਾਸ ਚੈਕਿੰਗ ਕੀਤੀ ਜਾਵੇਗੀ।
ਇਸ ਬਾਰੇ ਪਬਲਿਕ ਤੋਂ ਫੀਡਬੈਕ ਵੀ ਲਈ ਜਾਵੇਗੀ ਅਤੇ ਸਫਾਈ ਵਿਵਸਥਾ ਨੂੰ ਲੈ ਕੇ ਫਿਕਸ ਕੀਤੇ ਗਏ ਨਿਯਮਾਂ ਮੁਤਾਬਕ ਖਰੇ ਉਤਰਨ ਦੇ ਆਧਾਰ 'ਤੇ ਲੁਧਿਆਣਾ ਦੀ ਰੈਂਕਿੰਗ ਤੈਅ ਕੀਤੀ ਜਾਵੇਗੀ। ਸਵੱਛਤਾ ਸਰਵੇਖਣ ਦਾ ਸਾਰਾ ਕੰਮ ਆਨਲਾਈਨ ਹੋਵੇਗਾ, ਜਿਸ ਤਹਿਤ ਨਗਰ ਨਿਗਮ ਲਈ ਲਏ ਜਾਣ ਵਾਲੇ ਰਿਕਾਰਡ ਤੋਂ ਲੈ ਕੇ ਗਰਾਊਂਡ ਦੇ ਹਾਲਾਤ ਦੀ ਫੋਟੋ ਸਾਈਟ ਤੋਂ ਹੀ ਸਾਫਟਵੇਅਰ 'ਤੇ ਅਪਲੋਡ ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਪਬਲਿਕ ਤੋਂ ਫੀਡਬੈਕ ਵੀ ਆਨਲਾਈਨ ਹੀ ਲਿਆ ਜਾ ਰਿਹਾ ਹੈ।