ਸਵੱਛ ਮੁਹਿੰਮ ਤਹਿਤ ਕੋਈ ਵੀ ਘਰ ਬਿਨ੍ਹਾ ਪਖਾਨੇ ਤੋਂ ਨਹੀਂ ਰਹਿਣ ਦਿੱਤਾ ਜਾਵੇਗਾ
Thursday, Dec 21, 2017 - 04:07 PM (IST)
ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ) - ਸਵੱਛ ਪੰਜਾਬ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਵੱਲੋਂ ਛੇੜੀ ਮੁਹਿੰਮ ਤਹਿਤ ਵਾਤਾਵਰਣ ਨੂੰ ਸਾਫ ਰੱਖਣ ਲਈ ਖੁੱਲ੍ਹੇ 'ਚ ਪਖਾਨੇ ਜਾਣ ਤੋਂ ਮੁਕਤੀ ਦਿਵਾਉਣ ਲਈ ਪਿੰਡ ਬਾਸਰਕੇ ਖੁਰਦ ਵਿਖੇ ਮੁੱਫਤ ਪਖਾਨੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਕੰਮ ਦੀ ਸ਼ੁਰੂਆਤ ਪਿੰਡ ਬਾਸਰਕੇ ਖੁਰਦ ਦੇ ਸੀਨੀਅਰ ਕਾਂਗਰਸੀ ਆਗੂ ਹਰਦਿਆਲ ਸਿੰਘ ਸਰਪੰਚ ਵੱਲੋਂ ਕੀਤੀ ਗਈ। ਲਾਭਾਪਾਤਰੀਆ ਸਵਰਣ ਸਿੰਘ, ਰਾਮ ਸਿੰਘ, ਗੁਲਜ਼ਾਰੀ ਲਾਲ, ਬਿਹਾਰੀ ਲਾਲ,
ਕੁਲਵੰਤ ਸਿੰਘ ਤੇ ਗੁਰਜੀਤ ਸਿੰਘ ਦੇ ਘਰਾ ਅੰਦਰ ਪਖਾਨੇ ਬਣਾਉਣ ਦੇ ਰਸਮੀ ਉਦਘਾਟਨ ਮੌਕੇ ਹਰਦਿਆਲ ਸਿੰਘ ਸਰਪੰਚ ਬਾਸਰਕੇ ਨੇ ਕਿਹਾ ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋ ਪਿੰਡ ਬਾਸਰਕੇ ਖੁਰਦ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ 90 ਪਖਾਨੇ ਬਣਾਉਣ ਲਈ ਵਿਭਾਗ ਤੋਂ ਮਨਜ਼ੂਰੀ ਦਿੱਤੀ ਗਈ ਹੈ। ਅੱਜ ਪਹਿਲੇ ਪੜਾ ਤਹਿਤ ਲਾਭਪਾਤਰੀਆ ਨੂੰ ਪਹਿਲੀ ਕਿਸ਼ਤ ਜਾਰੀ ਹੋਣ 'ਤੇ ਪਖਾਨਿਆ ਲਈ ਬਨਣ ਵਾਲੇ ਟੋਇਆ ਦਾ ਨਿਰਮਾਨ ਕਾਰਜ ਦੀ ਸ਼ੁਰੂ ਹੋਣ ਤੇ ਕੀਤੀ ਗਈ। ਸਰਪੰਚ ਹਰਦਿਆਲ ਸਿੰਘ ਵੱਲੋਂ ਪਿੰਡ ਵਾਸੀਆ ਨੂੰ ਯਕੀਨ ਦਿਵਾਇਆ ਗਿਆ ਕਿ ਕੋਈ ਵੀ ਘਰ ਅਜਿਹਾ ਨਹੀਂ ਰਹਿਣ ਦਿੱਤਾ ਜਾਵੇਗਾ ਜਿਸਦੇ ਘਰ ਅੰਦਰ ਪਖਾਨਾ ਨਾ ਹੋਵੇ । ਇਸ ਮੌਕੇ ਜਨ ਤੇ ਸੈਨੀਟੇਸ਼ਨ ਵਿਭਾਗ ਦੇ ਜੇ. ਈ ਹਰਜੀਤ ਸਿੰਘ, ਜਸਵਿੰਦਰ ਸਿੰਘ ਦੁਆਬੀਆ, ਬਿੱਲੂ ਸਿੰਘ ਬੇਰੀਆ ਵਾਲੇ, ਡਾ; ਮਾਹਲਾ, ਬਲਵਿੰਦਰ ਸਿੰੰਘ , ਗੁਰਮੀਤ ਸਿੰਘ, ਸੁਖਜਿੰਦਰ ਸਿੰਘ , ਜੰਗ ਬਹਾਦਰ ਸਿੰਘ ਅਤੇ ਹਰਦਿਆਲ ਸਿੰਘ ਦੋਧੀ ਆਦਿ ਹਾਜ਼ਰ ਸਨ।
