ਪੰਜਾਬ 'ਚ ਦਿਖੇ ਸ਼ੱਕੀ, ਐੱਸਐੱਸਪੀ ਨੇ ਖੁਦ ਚਲਾਇਆ ਸਰਚ ਆਪ੍ਰੇਸ਼ਨ

Thursday, Aug 08, 2024 - 07:25 PM (IST)

ਪੰਜਾਬ 'ਚ ਦਿਖੇ ਸ਼ੱਕੀ, ਐੱਸਐੱਸਪੀ ਨੇ ਖੁਦ ਚਲਾਇਆ ਸਰਚ ਆਪ੍ਰੇਸ਼ਨ

ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦੀ ਖੇਤਰ ਬਮਿਆਲ ਸੈਕਟਰ ਦੇ ਨਜ਼ਦੀਕੀ ਇਲਾਕੇ ਦੇ ਵਿੱਚ ਸ਼ੱਕੀ ਵਿਅਕਤੀ ਦੇਖਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਇੱਕ ਵਾਰ ਫਿਰ ਦੁਬਾਰਾ ਬਮਿਆਲ ਅਧੀਨ ਆਉਂਦੇ ਪਿੰਡ ਰਮਕਾਲਮਾ ਵਿਖੇ ਬੀਤੀ ਰਾਤ ਇੱਕ ਮਹਿਲਾ ਅਤੇ ਇੱਕ ਨੌਜਵਾਨ ਵੱਲੋਂ ਚਾਰ ਦੇ ਕਰੀਬ ਸ਼ੱਕੀ ਵਿਅਕਤੀ ਦੇਖਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਬਮਿਆਲ ਤੋਂ ਠੀਕ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਰਮਕਾਲਮਾ ਵਿਖੇ ਬੀਤੀ ਰਾਤ ਕਮਲਾ ਦੇਵੀ ਅਤੇ ਅਭਿਸ਼ੇਕ ਨਾਮ ਦੇ ਨੌਜਵਾਨ ਵੱਲੋਂ ਆਪਣੇ ਘਰ ਦੇ ਅੰਦਰੋਂ ਹੀ ਗਲੀ ਵਿੱਚ ਚਾਰ ਦੇ ਕਰੀਬ ਸ਼ੱਕੀ ਵਿਅਕਤੀ ਘੁੰਮਦੇ ਹੋਏ ਦੇਖਣ ਦਾ ਦਾਅਵਾ ਕੀਤਾ ਜਾ ਰਿਹਾ। ਮਹਿਲਾ ਕਮਲਾ ਦੇਵੀ ਅਤੇ ਅਭਿਸ਼ੇਕ ਵੱਲੋਂ ਦੱਸਿਆ ਜਾ ਰਿਹਾ ਹੈ  ਕਿ ਉਨ੍ਹਾਂ ਵੱਲੋਂ ਭਾਰਤੀ ਸੈਨਾ ਦੀ ਵਰਦੀ ਦੇ ਰੰਗ ਦੇ ਨਾਲ ਦੇ ਕਾਰਗੋ ਪਜਾਮੇ ਪਾਏ ਹੋਏ ਸਨ ਅਤੇ ਉਸਦੇ ਨਾਲ ਹੀ ਜੰਗਲ ਬੂਟ ਪਾਏ ਹੋਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਘਟਨਾ ਰਾਤ 12 ਵਜੇ ਦੇ ਕਰੀਬ ਦੀ ਹੈ ਅਤੇ ਸਵੇਰੇ 7 ਵਜੇ ਦੇ ਕਰੀਬ ਕਮਲਾ ਦੇਵੀ ਅਤੇ ਅਭਿਸ਼ੇਕ ਕੁਮਾਰ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਸਰਹੱਦੀ ਪਿੰਡ ਰਮਾਕਾਲਮਾ ਚ ਇੱਕਦਮ ਪੂਰਾ ਇਲਾਕਾ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ। ਇਸ ਮੌਕੇ 'ਤੇ ਸਵੈਟ ਟੀਮ, ਕਮਾਂਡੋ ਟੀਮ, ਐੱਸਓਜੀ ਟੀਮ, ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਸ ਦੀ ਸਾਰੀ ਹੀ ਫੋਰਸ ਉੱਚ ਅਧਿਕਾਰੀਆਂ ਸਮੇਤ ਇਸ ਪਿੰਡ ਵਿੱਚ ਪਹੁੰਚੀ। ਐੱਸਐੱਸਪੀ ਪਠਾਨਕੋਟ ਛੁੱਟੀ 'ਤੇ ਹੋਣ ਕਾਰਨ ਆਰਜ਼ੀ ਤੌਰ 'ਤੇ ਗੁਰਦਾਸਪੁਰ ਐੱਸਐੱਸਪੀ ਹਰੀਸ਼ ਕੁਮਾਰ ਦਾਯਮਾ ਕੋਲੋਂ ਇੰਚਾਰਜ ਹੋਣ 'ਤੇ ਐੱਸਐੱਸਪੀ ਹਰੀਸ਼ ਕੁਮਾਰ ਦਾਯਮਾ ਵਲੋ ਖੁਦ ਇਸ ਪਿੰਡ 'ਚ ਪਹੁੰਚੇ ਤੇ ਮਹਿਲਾ ਕਮਲਾ ਦੇਵੀ ਅਤੇ ਅਭਿਸ਼ੇਕ ਕੁਮਾਰ ਨਾਲ ਵਿਸ਼ੇਸ਼ ਗੱਲਬਾਤ ਕਰਨ ਤੋਂ ਬਾਅਦ ਤੁਰੰਤ ਡਰੋਨ ਦੇ ਰਾਹੀਂ ਸਰਚ ਕਰਨ ਦੇ ਆਦੇਸ਼ ਦਿੱਤੇ ਗਏ ਤੇ ਇਸ ਤੋਂ ਇਲਾਵਾ ਸਾਰੀਆਂ ਹੀ ਫੋਰਸ ਵੱਲੋਂ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੇ ਨਾਲ ਹੀ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਲਗਾਤਾਰ ਕਮਲਾ ਦੇਵੀ ਅਤੇ ਅਭਿਸ਼ੇਕ ਕੁਮਾਰ ਕੋਲੋਂ ਪੁੱਛਗਿੱਛ ਕਰਦੇ ਦਿਖੇ। 

ਅਭਿਸ਼ੇਕ ਕੁਮਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਸਨੇ ਦੱਸਿਆ ਕਿ 11 ਵਜੇ ਦੇ ਕਰੀਬ ਗੇਟ ਦੇ ਖੜਕਣ ਦੀ ਆਵਾਜ਼ ਆਈ ਸੀ ਪ੍ਰੰਤੂ ਗਲੀ ਵਿੱਚ ਕੋਈ ਵੀ ਵਿਅਕਤੀ ਨਹੀਂ ਦਿਖਿਆ। ਇਸ ਤੋਂ ਬਾਅਦ 12 ਵਜੇ ਦੇ ਕਰੀਬ ਗਲੀ ਚੋਂ ਕੁਝ ਆਵਾਜ਼ ਆਈ ਤਾਂ ਦੇਖਣ ਤੇ ਚਾਰ ਦੇ ਕਰੀਬ ਵਿਅਕਤੀ ਗਲੀ ਵਿੱਚ ਲੰਘਦੇ ਦਿਖਾਈ ਦਿੱਤੇ ਜੋ ਕਿ ਨਜ਼ਦੀਕ ਖੇਤਾਂ ਵੱਲ ਚਲੇ ਗਏ। ਅਭਿਸ਼ੇਕ ਅਨੁਸਾਰ ਉਹਨਾਂ ਵੱਲੋਂ ਸਵੇਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਈ ਘਟਨਾ ਨਾ ਵਾਪਰੇ। ਖਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਲੱਗ ਕੇ ਅੰਦਰ ਸੱਚ ਬਿਆਨ ਚਲਾਇਆ ਜਾ ਰਿਹਾ ਸੀ। 

ਉਧਰ ਇਸ ਮੌਕੇ ਜਦ ਐੱਸਐੱਸਪੀ ਗੁਰਦਾਸਪੁਰ ਹਰੀਸ਼ ਕੁਮਾਰ ਦਾਯਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਪੁਲਸ ਪਾਰਟੀਆਂ 15 ਅਗਸਤ ਨੂੰ ਲੈ ਕੇ ਇਲਾਕੇ ਅੰਦਰ ਪੂਰੀ ਤਰ੍ਹਾਂ ਮੁਸਤੈਦ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਕੋਈ ਸ਼ੱਕੀ ਵਿਅਕਤੀ ਦੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਲੋਕਾਂ ਤੁਰੰਤ ਉਹ ਆਪਣੇ ਨੇੜਲੇ ਪੁਲਸ ਸਟੇਸ਼ਨ 'ਤੇ ਜਾਣਕਾਰੀ ਜ਼ਰੂਰ ਸਾਂਝੀ ਕਰਨ ਬਾਕੀ ਪੁਲਸ ਪਾਰਟੀਆਂ ਵੱਲੋਂ ਪੂਰੇ ਇਲਾਕੇ ਅੰਦਰ ਸਰਚ ਅਭਿਆਨ ਬਿਆਨ ਚਲਾਇਆ ਜਾ ਰਿਹਾ।


author

Baljit Singh

Content Editor

Related News