ਪੰਜਾਬ ਦੇ 3 ਜ਼ਿਲ੍ਹਿਆਂ ਦੇ 9 ਪੁਲਸ ਅਧਿਕਾਰੀਆਂ ਉੱਤੇ ਡਿੱਗੀ ਗਾਜ, ਸਸਪੈਂਡ
Sunday, Apr 10, 2022 - 01:26 AM (IST)
ਲੁਧਿਆਣਾ (ਤਰੁਣ)-ਪੰਜਾਬ ਦੇ ਲੁਧਿਆਣਾ ਰੇਂਜ ਦੇ 3 ਜ਼ਿਲ੍ਹਿਆਂ ਦੇ 9 ਪੁਲਸ ਅਧਿਕਾਰੀਆਂ ਨੂੰ ਵੱਖ-ਵੱਖ ਦੋਸ਼ਾਂ 'ਚ ਸਸਪੈਂਡ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ 'ਚ 1 ਐੱਸ. ਐੱਚ. ਓ. ਅਤੇ 6 ਏ. ਐੱਸ. ਆਈ. ਉੱਤੇ ਪੁਲਸ ਵਿਭਾਗ ਦੀ ਗਾਜ ਡਿੱਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਿਊਟੀ 'ਚ ਕੁਤਾਹੀ ਵਰਤਣ, ਪਬਲਿਕ ਨਾਲ ਦੁਰਵਿਵਹਾਰ, ਝੂਠੇ ਬਿਆਨ ਦਰਜ ਕਰਨ, ਕੋਰਟ 'ਚ ਦੇਰੀ ਨਾਲ ਚਲਾਨ ਪੇਸ਼ ਕਰਨ, ਭਗੌੜੇ ਦੀ ਗ੍ਰਿਫਤਾਰੀ 'ਚ ਦੇਰੀ ਕਰਨ, ਅਪਰਾਧਿਕ ਦਰਜ ਕੇਸ 'ਚ ਢਿੱਲੀ ਕਾਰਗੁਜ਼ਾਰੀ ਆਦਿ ਦੋਸ਼ਾਂ 'ਚ ਜ਼ਿਲ੍ਹੇ ਦੇ ਐੱਸ. ਐੱਸ. ਪੀ. ਲੁਧਿਆਣਾ ਰੂਰਲ, ਖੰਨਾ ਅਤੇ ਐੱਸ. ਬੀ. ਐੱਸ. ਨਗਰ ਦੇ ਆਦੇਸ਼ਾਂ ਉੱਤੇ ਇਨ੍ਹਾਂ ਪੁਲਸ ਅਦਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਟਵੀਟ ਕਰ ਪੰਜਾਬ ਪ੍ਰਧਾਨ ਬਣਨ 'ਤੇ ਰਾਜਾ ਵੜਿੰਗ ਨੂੰ ਦਿੱਤੀ ਵਧਾਈ
ਸਸਪੈਂਡ ਕੀਤੇ ਪੁਲਸ ਅਧਿਕਾਰੀ
(ਲੁਧਿਆਣਾ ਰੂਰਲ)
1. ਇੰਸਪੈਕਟਰ ਪ੍ਰੇਮ ਸਿੰਘ ਥਾਣਾ ਇੰਚਾਰਜ ਖੰਨਾ
2 . ਏ. ਐੱਸ. ਆਈ. ਗੁਰਮੀਤ ਸਿੰਘ ਥਾਣਾ ਜੋਧਾ
3 . ਏ. ਐੱਸ. ਆਈ. ਗੁਰਮੀਤ ਸਿੰਘ ਪੁਲਸ ਲਾਈਨ ਲੁਧਿਆਣਾ (ਖੰਨਾ)
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸੁਮੇਧ ਸੈਣੀ ਦੇ ਬਚਾਅ ’ਚ ਆਉਣ ’ਤੇ GK ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫ਼ਾ
1. ਏ. ਐੱਸ. ਆਈ. ਮੇਜਰ ਸਿੰਘ ਖੰਨਾ ਸਿਟੀ-2
2 . ਏ. ਐੱਸ. ਆਈ. ਬਲਜੀਤ ਸਿੰਘ ਖੰਨਾ ਸਿਟੀ
3 . ਏ. ਐੱਸ. ਆਈ. ਸੋਹਨ ਸਿੰਘ ਖੰਨਾ ਸਿਟੀ-2
( ਐੱਸ. ਬੀ. ਐੱਸ. ਨਗਰ)
1 . ਏ. ਐੱਸ. ਆਈ. ਸੁਖਪਾਲ ਸਿੰਘ ਥਾਣਾ ਸਦਰ, ਬੰਗਾ
2. ਏ. ਐੱਸ. ਆਈ. ਜਸਵਿੰਦਰ ਸਿੰਘ ਥਾਣਾ ਰਾਹੋਂ
3 . ਏ. ਐੱਸ. ਆਈ. ਪੁਸ਼ਪਿੰਦਰ ਸਿੰਘ ਥਾਣਾ ਬਾਲਾਚੌਰ
ਇਹ ਵੀ ਪੜ੍ਹੋ : ਪੂਰਬੀ ਤੁਰਕੀ ’ਚ ਆਇਆ ਜ਼ਬਰਦਸਤ ਭੂਚਾਲ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ