ਵਿਧਵਾ ਜਨਾਨੀ ਨਾਲ ਜਬਰ-ਜ਼ਿਨਾਹ ਮਾਮਲੇ 'ਚ ਨਵਾਂ ਮੋੜ, ਤੇਜ਼ਧਾਰ ਹਥਿਆਰ ਨਾਲ ਥਾਣੇਦਾਰ ਨੇ ਵੱਢੀਆਂ ਨਾੜਾਂ

Thursday, May 13, 2021 - 12:28 PM (IST)

ਵਿਧਵਾ ਜਨਾਨੀ ਨਾਲ ਜਬਰ-ਜ਼ਿਨਾਹ ਮਾਮਲੇ 'ਚ ਨਵਾਂ ਮੋੜ, ਤੇਜ਼ਧਾਰ ਹਥਿਆਰ ਨਾਲ ਥਾਣੇਦਾਰ ਨੇ ਵੱਢੀਆਂ ਨਾੜਾਂ

ਬਠਿੰਡਾ (ਕੁਨਾਲ) : ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਠ 'ਚ ਇਕ ਵਿਧਵਾ ਜਨਾਨੀ ਨੂੰ ਬਲੈਕਮੇਲ ਕਰਕੇ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ ਬਰਖ਼ਾਸਤ ਥਾਣੇਦਾਰ ਵੱਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣੇਦਾਰ ਨੇ ਥਾਣੇ ਅੰਦਰ ਤੇਜ਼ਧਾਰ ਹਥਿਆਰ ਜਾਂ ਬਲੇਡ ਨਾਲ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾਇਆ। ਉਸ ਨੇ ਕਿਸੇ ਨੁਕੀਲੀ ਚੀਜ਼ ਨਾਲ ਆਪਣੀਆਂ ਨਾੜਾਂ ਵੱਢ ਲਈਆਂ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭੇਜੇ ਗਏ 82 ਵੈਂਟੀਲੇਟਰਾਂ 'ਚੋਂ 71 ਨਿਕਲੇ ਖ਼ਰਾਬ

ਪੁਲਸ ਮੁਲਾਜ਼ਮਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਸ ਮੁਤਾਬਕ ਦੋਸ਼ੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਉਕਤ ਥਾਣੇਦਾਰ ਵੱਲੋਂ ਵਿਧਵਾ ਜਨਾਨੀ ਨੂੰ ਬਲੈਕਮੇਲ ਕਰਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਸੀ।

ਇਹ ਵੀ ਪੜ੍ਹੋ : ਫੇਸਬੁੱਕ 'ਤੇ ਰਿਕਵੈਸਟ ਭੇਜ ਕੇ ਅਣਜਾਣ ਕੁੜੀ 'ਵਟਸਐਪ ਨੰਬਰ' ਮੰਗੇ ਤਾਂ ਜ਼ਰਾ ਬਚ ਕੇ! ਪੜ੍ਹੋ ਇਹ ਪੂਰੀ ਖ਼ਬਰ

ਜਿਵੇਂ ਹੀ ਥਾਣੇਦਾਰ ਉਕਤ ਜਨਾਨੀ ਦੇ ਘਰ ਗਿਆ ਤਾਂ ਜਬਰ-ਜ਼ਿਨਾਹ ਦੌਰਾਨ ਪਿੰਡ ਵਾਲਿਆਂ ਨੇ ਰੰਗੇ ਹੱਥੀਂ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਉਸ ਦੀ ਸ਼ਰਮਨਾਕ ਕਰਤੂਤ ਦੀ ਵੀਡੀਓ ਵੀ ਵਾਇਰਲ ਹੋ ਗਈ। ਇਸ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਥਾਣੇਦਾਰ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ।ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News