ਕੋਰੋਨਾ ਦਾ ਸ਼ੱਕੀ ਮਰੀਜ਼ ਕਪੂਰਥਲਾ ਤੋਂ ਅੰਮ੍ਰਿਤਸਰ  ਰੈਫਰ

Thursday, Apr 02, 2020 - 04:16 PM (IST)

ਬੇਗੋਵਾਲ (ਰਜਿੰਦਰ) : ਬੇਗੋਵਾਲ ਤੋਂ ਨੇੜਲੇ ਪਿੰਡ ਸੀਕਰੀ ਵਿਖੇ ਬੀਤੇ ਦਿਨੀਂ ਮਿਲੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੂੰ ਕਪੂਰਥਲਾ ਦੇ ਵਿਸ਼ੇਸ਼ ਆਈਸੋਲੇਸ਼ਨ ਸੈਂਟਰ ਤੋਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਸਾਹ ਲੈਣ 'ਚ ਮੁਸ਼ਕਿਲ ਦੇ ਚਲਦਿਆਂ ਉਕਤ ਸ਼ੱਕੀ ਮਰੀਜ਼ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਸ਼ੱਕੀ ਮਰੀਜ਼ ਦੀ ਉਮਰ 60 ਸਾਲ ਹੈ, ਇਹ ਵਿਅਕਤੀ 18 ਮਾਰਚ ਨੂੰ ਇੰਗਲੈਂਡ ਤੋਂ ਪੰਜਾਬ ਪਹੁੰਚਿਆ ਸੀ। ਜਿਸ ਦੌਰਾਨ ਸਿਹਤ ਵਿਭਾਗ ਵੱਲੋਂ ਇਸ ਵਿਅਕਤੀ ਨੂੰ ਹੋਮ ਕੁਆਰਿੰਟਾਈਨ ਵੀ ਕੀਤਾ ਗਿਆ ਸੀ। ਬੀਤੇ ਦਿਨੀਂ ਬੁਧਵਾਰ ਨੂੰ ਪਤਾ ਲੱਗਾ ਸੀ ਕਿ ਉਕਤ ਵਿਅਕਤੀ ' ਕਰੀਬ 4 ਦਿਨਾਂ ਤੋਂ ਕੋਰੋਨਾ ਦੇ ਲੱਛਣ ਪਾਏ ਗਏ ਹਨ ਅਤੇ ਵਿਅਕਤੀ ਖਾਂਸੀ ਅਤੇ ਬੁਖਾਰ ਤੋਂ ਵੀ ਪੀੜਤ ਹੈ।

ਇਹ ਵੀ ਪੜ੍ਹੋ ► ਪੰਜਾਬ 'ਚ ਕੋਰੋਨਾ ਦਾ ਕਹਿਰ, ਗੜ੍ਹਸ਼ੰਕਰ 'ਚੋਂ ਫਿਰ ਪਾਜ਼ੀਟਿਵ ਕੇਸ ਆਇਆ ਸਾਹਮਣੇ

ਜਿਸ ਉਪਰੰਤ ਇਸ ਵਿਅਕਤੀ ਨੂੰ ਪਿੰਡ ਸੀਕਰੀ ਤੋਂ ਕਪੂਰਥਲਾ ਵਿਖੇ ਆਈਸੋਲੇਸ਼ਨ ਸੈਂਟਰ 'ਚ ਭੇਜ ਦਿੱਤਾ ਗਿਆ ਸੀ।  ਜਿਥੇ ਇਸਦਾ ਇਲਾਜ ਚਲ ਰਿਹਾ ਸੀ ਪਰ ਸਾਹ ਲੈਣ 'ਚ ਮੁਸ਼ਕਲ ਕਾਰਨ ਸ਼ੱਕੀ ਮਰੀਜ਼ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਨ 'ਤੇ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਸ਼ੱਕੀ ਮਰੀਜ਼ ਦੀ ਕੋਰੋਨਾ ਟੈਸਟ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਪਰ ਇਸ ਨੂੰ ਸਾਹ ਲੈਣ 'ਚ ਮੁਸ਼ਕਲ ਆ ਰਹੀ ਸੀ, ਜਿਸ ਕਾਰਣ ਇਸ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਹੈ।

ਪੰਜਾਬ 'ਚ ਕੁਲ 47 ਪਾਜ਼ੀਟਿਵ ਕੇਸ
ਦੱਸਣਯੋਗ ਹੈ ਕਿ ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ ਕੁਲ 47 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ 'ਚੋਂ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 10, ਹੁਸ਼ਿਆਰਪੁਰ ਦੇ 7, ਜਲੰਧਰ ਦੇ 5, ਪਟਿਆਲਾ 1, ਲੁਧਿਆਣਾ 3 ਅਤੇ ਅੰਮ੍ਰਿਤਸਰ ਦੇ 2 ਮਾਮਲੇ ਸਾਹਮਣੇ ਆਏ ਹਨ।

ਪੰਜਾਬ 'ਚ ਹੁਣ ਤੱਕ ਹੋਈ ਇਨ੍ਹਾਂ 5 ਲੋਕਾਂ ਦੀ ਮੌਤ
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਪੰਜਾਬ 'ਚ ਪਹਿਲੀ ਮੌਤ ਨਵਾਂਸ਼ਹਿਰ ਦੇ ਪਿੰਡ ਪਠਲਾਵਾ 'ਚ 18 ਮਾਰਚ ਨੂੰ ਬਲਦੇਵ ਸਿੰਘ ਦੀ ਹੋਈ ਸੀ, ਜੋ ਕਿ ਇਟਲੀ ਤੋਂ ਪੰਜਾਬ ਆਇਆ ਹੈ। ਇਸ ਤੋਂ ਬਾਅਦ ਦੂਜੀ ਮੌਤ ਐਤਵਾਰ ਨੂੰ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਹੀ ਰਹਿਣ ਵਾਲੇ ਹਰਭਜਨ ਸਿੰਘ ਦੀ ਹੋਈ ਸੀ, ਜੋ ਕਿ ਬਲਦੇਵ ਸਿੰਘ ਦੇ ਸੰਪਰਕ 'ਚ ਸੀ।

ਇਹ ਵੀ ਪੜ੍ਹੋ ► ਪਿੰਡ ਤਲ੍ਹਣ ਦੇ ਮੁਸਲਿਮ ਵਿਅਕਤੀ ਤੇ ਉਸ ਦੀ ਭੈਣ ਨੂੰ ਕੀਤਾ ਗਿਆ ਕੁਆਰਿੰਟਾਈਨ

ਇਸ ਤੋਂ ਬਾਅਦ ਤੀਜੀ ਸੋਮਵਾਰ ਨੂੰ ਲੁਧਿਆਣਾ ਦੀ ਰਹਿਣ ਵਾਲੀ ਪੂਜਾ ਦੀ ਹੋਈ ਸੀ, ਜੋਕਿ ਪਟਿਆਲਾ ਦੇ ਹਸਪਤਾਲ 'ਚ ਦਾਖਲ ਸੀ ਅਤੇ ਚੌਥੀ ਮੌਤ ਮੰਗਲਵਾਰ ਮੋਹਾਲੀ ਵਿਖੇ ਨਵਾਂਗਰਾਓਂ ਦੇ ਰਹਿਣ ਵਾਲੇ 65 ਸਾਲਾ ਬਜ਼ੁਰਗ ਦੀ ਹੋਈ ਸੀ, ਜੋ ਕਿ ਚੰਡੀਗੜ੍ਹ ਵਿਖੇ ਪੀ. ਜੀ. ਆਈ. 'ਚ ਦਾਖਲ ਸੀ। ਇਸ ਦੇ ਇਲਾਵਾ ਅੱਜ ਪੱਜਵੀਂ ਮੌਤ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦਾ ਦਿਹਾਂਤ ਹੋ ਗਿਆ ਹੈ। ਇਨ੍ਹਾਂ ਦੀ ਵੀ ਬੀਤੇ ਦਿਨ ਕੋਰੋਨਾ ਪਾਜ਼ੀਟਿਵ ਰਿਪੋਰਟ ਪਾਈ ਗਈ ਸੀ। ਖੰਘ, ਬੁਖਾਰ ਅਤੇ ਸਾਹ ਲੈਣ 'ਚ ਤਕਲੀਫ ਹੋਣ ਤੋਂ ਬਾਅਦ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ ► ਨਿਰਮਲ ਸਿੰਘ ਦੇ ਅਕਾਲ ਚਲਾਣੇ 'ਤੇ ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ


Anuradha

Content Editor

Related News