ਸੈਂਟਰਲ ਜੇਲ ਤੋਂ ਆਇਆ ਕੋਰੋਨਾ ਵਾਇਰਸ ਦਾ ਸ਼ੱਕੀ ਹਵਾਲਾਤੀ

Wednesday, Mar 18, 2020 - 05:56 PM (IST)

ਸੈਂਟਰਲ ਜੇਲ ਤੋਂ ਆਇਆ ਕੋਰੋਨਾ ਵਾਇਰਸ ਦਾ ਸ਼ੱਕੀ ਹਵਾਲਾਤੀ

ਲੁਧਿਆਣਾ (ਰਾਜ/ਸਿਆਲ) : ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਪੂਰੀ ਦੁਨੀਆ 'ਚ ਵਧਦਾ ਹੀ ਜਾ ਰਿਹਾ ਹੈ। ਦੁਨੀਆਭਰ ਵਿਚ ਇਸ ਵਾਇਰਸ ਸਬੰਧੀ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਤਾਜ਼ੇ ਮਾਮਲੇ 'ਚ ਲੁਧਿਆਣਾ ਦੀ ਸੈਂਟਰਲ ਜੇਲ 'ਚੋਂ ਇਕ ਹਵਾਲਾਤੀ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਲਿਆਂਦਾ ਗਿਆ ਹੈ। ਦੱਸਿਆ ਜਾ ਰਿਹਾ ਹੈ ਉਕਤ ਹਵਾਲਾਤੀ ਨੂੰ ਖੰਘ-ਬੁਖਾਰ ਹੈ। ਇਸ ਲਈ ਕੋਰੋਨਾ ਵਾਇਰਸ ਹੋਣ ਦੇ ਸ਼ੱਕ 'ਚ ਉਸ ਨੂੰ ਸਿਵਲ ਹਸਪਤਾਲ ਜਾਂਚ ਲਈ ਭਰਤੀ ਕਰਵਾਇਆ ਗਿਆ ਹੈ। ਭਾਵੇਂ ਕਿ ਅਜੇ ਤਕ ਉਸ ਦਾ ਸੈਂਪਲ ਭੇਜਣਾ ਬਾਕੀ ਹੈ। ਜਾਣਕਾਰੀ ਮੁਤਾਬਕ ਉਕਤ ਹਵਾਲਾਤੀ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ।

ਉਸ ਖਿਲਾਫ ਸਾਲ 2018 'ਚ ਕੁੱਟ-ਮਾਰ ਦਾ ਮਾਮਲਾ ਦਰਜ ਹੋਇਆ ਸੀ ਪਰ ਕੇਸ ਦਰਜ ਹੋਣ ਦੇ ਬਾਅਦ ਉਹ ਅਮਰੀਕਾ ਚਲਾ ਗਿਆ ਸੀ। ਇਸ 'ਚ ਉਸ ਦੀ ਗ੍ਰਿਫਤਾਰੀ ਨਾ ਹੋਣ 'ਤੇ ਉਸ ਨੂੰ ਭਗੌੜਾ ਐਲਾਨ ਕਰ ਦਿੱਤਾ ਸੀ ਅਤੇ ਉਸ ਦੀ ਐੱਲ. ਓ. ਸੀ. ਜਾਰੀ ਕਰ ਦਿੱਤੀ ਸੀ। ਜਦੋਂ ਫਰਵਰੀ 2020 ਨੂੰ ਵਿਦੇਸ਼ ਤੋਂ ਵਾਪਸ ਇੰਡੀਆ ਆਇਆ ਤਾਂ ਉਸ ਨੂੰ ਏਅਰਪੋਰਟ 'ਤੇ ਪੁਲਸ ਨੇ ਫੜ੍ਹ ਲਿਆ ਸੀ ਅਤੇ ਉਸ ਨੂੰ ਲੁਧਿਆਣਾ ਦੇ ਸੈਂਟਰਲ ਜੇਲ ਭੇਜ ਦਿੱਤਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਉਸ ਨੂੰ ਹਲਕੀ ਖੰਘ ਅਤੇ ਬੁਖਾਰ ਸੀ ਅਤੇ ਉਸ ਨੂੰ ਜੇਲ ਦੇ ਹਸਪਤਾਲ 'ਚ ਭੇਜ ਦਿੱਤਾ ਗਿਆ। ਉਸ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਸੀ।

PunjabKesari
ਜਾਣਕਾਰੀ ਮੁਤਾਬਕ ਦੁਨੀਆ ਭਰ ਵਿਚ ਇਸ ਖਤਰਨਾਕ ਵਾਇਰਸ ਨਾਲ ਹੁਣ ਤੱਕ 7,988 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 198,517 ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 2,060 ਲੋਕ ਆਈ. ਸੀ.ਯੂ. ਵਿਚ ਭਰਤੀ ਹਨ ਅਤੇ 82,763 ਮਰੀਜ਼ ਠੀਕ ਵੀ ਹੋਏ ਹਨ।

ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਵਾਂ ਫਰਮਾਨ

ਕੋਰੋਨਾ ਵਾਇਰਸ ਸੰਬੰਧੀ ਪੰਜਾਬ ਸਰਕਾਰ ਵਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸ਼ਾਪਿੰਗ ਮਾਲਜ਼ ਅਤੇ ਸਬਜੀਆਂ ਮੰਡੀਆਂ ਨੂੰ 31 ਮਾਰਚ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਸ ਸੰਬੰਧੀ ਪੰਜਾਬ ਸਰਕਾਰ ਵਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। ਜਾਰੀ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਦੇ ਸਾਰੇ ਮਾਲਜ਼, ਨਾਈਟ ਕਲੱਬ, ਸਬਜੀ ਮੰਡੀਆਂ ਅਤੇ ਹੋਰ ਜਨਤਕ ਅਦਾਰਿਆਂ ਨੂੰ 31 ਮਾਰਚ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ  ►  ਕੋਰੋਨਾਵਾਇਰਸ ਸਬੰਧੀ ਅਹਿਮ ਖਬਰ : ਕੌਣ ਪਹਿਨੇ ਤੇ ਕਿਵੇਂ ਪਹਿਨੇ 'ਮਾਸਕ'

ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਨ ਜਿੱਥੇ ਕਾਰਨ ਜਿੱਥੇ ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ, ਉਥੇ ਹੀ ਐੱਸ. ਜੀ. ਪੀ. ਸੀ. ਨੇ ਮਹਾਂਮਾਰੀ ਕਾਰਨ ਸਾਰੇ ਵੱਡੇ ਸਮਾਗਮ ਮੁਲਤਵੀ ਕਰ ਦਿੱਤੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਵੱਲੋਂ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਮੈਡੀਕਲ ਦੇ ਪੂਰੇ ਪ੍ਰਬੰਧ ਕੀਤੇ ਹੋਏ ਹਨ।

ਇਹ ਵੀ ਪੜ੍ਹੋ  ► ਕੋਰੋਨਾ ਵਾਇਰਸ ਦੀ ਅਫਵਾਹ ਨੇ ਗੁਰਦਾਸਪੁਰ 'ਚ ਪਾਇਆ ਭੜਥੂ     


author

Anuradha

Content Editor

Related News