ਪਠਾਨਕੋਟ ''ਚ ਫਿਰ ਦੇਖੇ ਗਏ ਸ਼ੱਕੀ, ਕੰਧ ਟੱਪ ਘਰ ''ਚ ਹੋਏ ਦਾਖਲ, ਦਹਿਸ਼ਤ ''ਚ ਲੋਕ

Friday, Jul 26, 2024 - 12:41 PM (IST)

ਪਠਾਨਕੋਟ ''ਚ ਫਿਰ ਦੇਖੇ ਗਏ ਸ਼ੱਕੀ, ਕੰਧ ਟੱਪ ਘਰ ''ਚ ਹੋਏ ਦਾਖਲ, ਦਹਿਸ਼ਤ ''ਚ ਲੋਕ

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦੇ ਪਿੰਡ ਫੰਗਤੋਲੀ ਵਿਖੇ ਬੀਤੀ ਰਾਤ ਇਕ ਵਾਰ ਫਿਰ ਤਿੰਨ ਸ਼ੱਕੀ ਵਿਅਕਤੀ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਘਰ ਦੀ ਕੰਧ ਟੱਪ ਕੇ ਪਰਿਵਾਰ ਕੋਲੋਂ ਸ਼ੱਕੀ ਵਿਅਕਤੀਆਂ ਵੱਲੋਂ ਰੋਟੀ ਮੰਗੀ ਗਈ ਅਤੇ ਪਰਿਵਾਰ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਪਰਿਵਾਰ ਵੱਲੋਂ ਇਸ ਦੀ ਜਾਣਕਾਰੀ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਗਈ। ਫਿਲਹਾਲ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਥਾਵਾਂ 'ਤੇ ਸਰਚ ਚਲਾਏ ਜਾ ਰਹੇ ਹਨ। 

ਇਹ ਵੀ ਪੜ੍ਹੋ : ਪਤਨੀ ਦੀ ਸ਼ੱਕ ਕਰਨ ਦੀ ਆਦਤ ਨੇ ਤਬਾਹ ਕੀਤਾ ਪਰਿਵਾਰ, ਪਤੀ ਨੇ ਉਹ ਕੀਤਾ ਜੋ ਕਦੇ ਸੋਚਿਆ ਤਕ ਨਾ ਸੀ

ਦੱਸ ਦਈਏ ਕਿ 48 ਘੰਟੇ ਪਹਿਲਾਂ ਵੀ ਇਸੇ ਪਿੰਡ ਵਿਚ ਸੱਤ ਸ਼ੱਕੀ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਦੋਂ ਤੋਂ ਹੀ ਇਸ ਪਿੰਡ ਵਿਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਫਿਲਹਾਲ ਅਜੇ ਤਕ ਪੁਲਸ ਅਤੇ ਫੌਜ ਵੱਲੋਂ ਚਲਾਏ ਗਏ ਸਾਂਝੇ ਸਰਚ ਆਪਰੇਸ਼ਨ ਵਿਚ ਕੁਝ ਵੀ ਹੱਥ ਨਹੀਂ ਲੱਗਿਆ ਹੈ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਪ੍ਰਵਾਸੀ ਮਜ਼ਦੂਰ ਵੱਲੋ ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ਦਾ ਕਤਲ

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਰਾਤ ਸਮੇਂ ਕਰੀਬ ਤਿੰਨ ਲੋਕ ਕੰਧ ਟੱਪ ਕੇ ਅੰਦਰ ਆ ਗਏ ਅਤੇ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਤਾਂ ਕੁਝ ਸਮੇਂ ਬਾਅਦ ਉਹ ਵਾਪਸ ਚਲੇ ਗਏ, ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। 

 

ਇਹ ਵੀ ਪੜ੍ਹੋ : ਪੰਜਾਬ 'ਚ ਖ਼ੌਫਨਾਕ ਵਾਰਦਾਤ, ਪਹਿਲਾਂ ਨੌਜਵਾਨ ਦਾ ਕੀਤਾ ਕਤਲ, ਫਿਰ ਮੂੰਹ 'ਤੇ ਪਾਇਆ ਤੇਜ਼ਾਬ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News