ਸੁਸ਼ਮਾ ਨੇ ਦੇਸ਼ ਨੂੰ ਨਹੀਂ ਕੀਤਾ ਗੁੰਮਰਾਹ, ਇਰਾਕ ''ਚ 39 ਭਾਰਤੀਆਂ ਦੀ ਭਾਲ ਹੈ ਜਾਰੀ : ਸ਼ਾਹ

Sunday, Jul 23, 2017 - 12:24 AM (IST)

ਸੁਸ਼ਮਾ ਨੇ ਦੇਸ਼ ਨੂੰ ਨਹੀਂ ਕੀਤਾ ਗੁੰਮਰਾਹ, ਇਰਾਕ ''ਚ 39 ਭਾਰਤੀਆਂ ਦੀ ਭਾਲ ਹੈ ਜਾਰੀ : ਸ਼ਾਹ

ਨਵੀਂ ਦਿੱਲੀ— ਇਰਾਕ ਦੇ ਮੋਸੁਲ 'ਚ ਲਾਪਤਾ 39 ਭਾਰਤੀਆਂ ਦੇ ਮੁੱਦੇ 'ਤੇ ਸ਼ਨੀਵਾਰ ਨੂੰ ਅਮਿਤ ਸ਼ਾਹ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਬਚਾਅ ਕੀਤਾ। ਸ਼ਾਹ ਨੇ ਕਿਹਾ ਕਿ ਮੋਸੁਲ 'ਚ ਸਾਰੇ ਭਾਰਤੀਆਂ ਨੂੰ ਬਚਾਉਣ ਲਈ ਆਪਰੇਸ਼ਨ ਜਾਰੀ ਹੈ। ਇਸ ਬਾਰੇ ਸਰਕਾਰ ਨੇ ਕਦੇ ਦੇਸ਼ ਨੂੰ ਗੁੰਮਰਾਹ ਨਹੀਂ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਦੇਸ਼ ਮੰਤਰੀ 'ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਸੀ ਕਿ ਪਿਛਲੇ 3 ਸਾਲ ਤੋਂ ਇਰਾਕ 'ਚ ਲਾਪਤਾ 39 ਭਾਰਤੀ ਮੋਸੁਲ ਦੇ ਜੇਲ 'ਚ ਬੰਦ ਸੀ ਅਤੇ ਆਈ.ਐਸ.ਆਈ.ਐਸ. ਨੇ ਉਸ ਜੇਲ ਨੂੰ ਤਬਾਹ ਕਰ ਦਿੱਤਾ ਹੈ। ਰਿਪੋਰਟ ਸਾਬਤ ਕਰਦੀ ਹੈ ਕਿ ਵਿਦੇਸ਼ ਮੰਤਰੀ ਝੂਠ ਬੋਲ ਰਹੀ ਹੈ। ਇਸ ਲਈ ਉਹ ਦੇਸ਼ ਦੇ ਲੋਕਾਂ ਨਾਲ ਝੂਠ ਬੋਲਣ ਅਤੇ 39 ਭਾਰਤੀਆਂ ਦੇ ਪਰਿਵਾਰ ਦੀ ਭਾਵਨਾਵਾਂ ਨਾਲ ਖੇਡਣ ਦੇ ਲਈ ਉਨ੍ਹਾਂ ਦੇ ਖਿਲਾਫ ਵਿਸ਼ੇਸ਼ ਅਧਿਕਾਰੀ ਪ੍ਰਸਤਾਵ ਲਿਆਉਣ 'ਤੇ ਵਿਚਾਰ ਕਰ ਰਹੇ ਹਨ।


Related News