ਕਾਂਗਰਸੀ ਵਿਧਾਇਕ ਦੀ ਦਬੰਗਈ, ਨੋਟਿਸ ਪਾੜ ਨਿਗਮ ਅਧਿਕਾਰੀਆਂ ਨੂੰ ਦਿੱਤੀ ਧਮਕੀ

05/14/2019 5:27:01 PM

ਜਲੰਧਰ (ਸੋਨੂੰ)— ਜਲੰਧਰ ਤੋਂ ਵੈਸਟ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਇਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਦੇ ਸੱਤਾ 'ਚ ਹੁੰਦੇ ਹੋਏ ਨਗਰ-ਨਿਗਮ ਖਿਲਾਫ ਮੋਰਚਾ ਖੋਲ੍ਹਿਆ ਹੈ। ਨਗਰ ਨਿਗਮ ਨੇ ਬਣ ਰਹੀ ਇਕ ਨਾਜਾਇਜ਼ ਬਣ ਰਹੀ ਇਮਾਰਤ 'ਤੇ ਨੋਟਿਸ ਲਗਾਇਆ ਸੀ, ਜੋ ਰਿੰਕੂ ਨੇ ਮੌਕੇ 'ਤੇ ਜਾ ਕੇ ਪਾੜ ਦਿੱਤਾ। ਇਸ ਦੌਰਾਨ ਵਿਧਾਇਕ ਰਿੰਕੂ ਨੇ ਨਗਰ-ਨਿਗਮ ਅਧਿਕਾਰੀਆਂ ਨੂੰ ਧਮਕੀ ਦਿੰਦੇ ਹੋਏ ਕਿਹਾ, ''ਲੋ ਐੱਮ.ਐੱਲ.ਏ. ਨੇ ਤੋੜ ਦਿੱਤੀ ਸੀਲ, ਜਿਸ ਨੇ ਜੋ ਪਰਚਾ ਕਰਨਾ ਹੈ, ਮੇਰੇ 'ਤੇ ਕਰ ਦੇਣ।'' 

PunjabKesari
ਦਰਅਸਲ ਜਲੰਧਰ ਦੇ ਨਿਊ ਉਜਾਲਾ ਨਗਰ 'ਚ ਇਕ ਵਿਅਕਤੀ ਵੱਲੋਂ ਆਪਣੀ ਬਿਲਡਿੰਗ ਨੂੰ ਬਣਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਉਥੇ ਸੀਲ ਲਗਾ ਦਿੱਤੀ ਅਤੇ ਜਦੋਂ ਇਸ ਦੀ ਖਬਰ ਇਲਾਕਾ ਵਿਧਾਇਕ ਨੂੰ ਮਿਲੀ ਤਾਂ ਉਸ ਨੇ ਸੀਲ ਪਾੜਦੇ ਹੋਏ ਧਮਕੀ ਵੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਵਿਧਾਇਕ ਦਾ ਸਾਥ ਇਲਾਕਾ ਕੌਂਸਲਰ ਦੇ ਬੇਟੇ ਅਨਮੋਲ ਗਰੋਵਰ ਨੇ ਦਿੱਤਾ।

PunjabKesari

ਉਸ ਨੇ ਦੁਕਾਨ ਦੇ ਮਾਲਕ ਨੇ ਨਗਰ-ਨਿਗਮ ਅਧਿਕਾਕੀਆਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਭ੍ਰਿਸ਼ਟਾਚਾਰ 'ਚ ਸ਼ਾਮਲ ਹਨ। ਇਸ ਤੋਂ ਪਹਿਲਾਂ ਵੀ ਰਿੰਕੂ ਗੈਰ-ਕਾਨੂੰਨੀ ਨਿਰਮਾਣ 'ਤੇ ਚੱਲ ਰਹੀ ਡਿੱਚ 'ਤੇ ਚੜ੍ਹ ਕੇ ਕਾਰਵਾਈ ਨੂੰ ਰੋਕਿਆ ਸੀ।


shivani attri

Content Editor

Related News