ਜਲੰਧਰ ’ਚ ਸ਼ੁਰੂ ਹੋਇਆ ਹਵਾਈ ਫ਼ੌਜ ਦਾ 'ਏਅਰ ਸ਼ੋਅ', ਅਸਮਾਨ ’ਚ ਦਿਸੇ ਟੀਮ ਦੇ ਜੌਹਰ
Friday, Sep 17, 2021 - 01:46 PM (IST)
ਜਲੰਧਰ (ਵੈੱਬ ਡੈਸਕ, ਸੋਨੂੰ)— ਜਲੰਧਰ ’ਚ ਭਾਰਤੀ ਹਵਾਈ ਫ਼ੌਜ ਦੀ ਵਿਸ਼ਵ ਪ੍ਰਸਿੱਧ ਏਅਰੋਬੈਟਿਕ ਟੀਮ ਸੂਰਿਆ ਕਿਰਨ ਦੇ ਜਹਾਜ਼ਾਂ ਦੇ ਜੌਹਰ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਅੱਜ ਵੀ ਜਲੰਧਰ ’ਚ ਏਅਰੋਬੈਟਿਕ ਟੀਮ ਵੱਲੋਂ ਅਸਮਾਨ ਵਿਚ ਵਿਖਾਏ ਗਏ ਜੌਹਰ ਨੂੰ ਜਲੰਧਰ ਵਾਸੀ ਕਈ ਦੇਰ ਤੱਕ ਅਸਮਾਨ ਨੂੰ ਨਿਹਾਰਦੇ ਰਹੇ।
ਜਲੰਧਰ: ਜੁੱਤੀਆਂ ਪਾ ਕੇ ਜੋਤ ਜਗਾਉਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਮੰਗੀ ਮੁਆਫ਼ੀ
ਇਸ ਦੌਰਾਨ ਅਸਮਾਨ ਪੂਰੀ ਤਰ੍ਹਾਂ ਰੰਗਿਆ ਹੋਇਆ ਨਜ਼ਰ ਆਇਆ। ਅਸਮਾਨ ਵਿਚ ਲਾਲ ਰੰਗ ਦੇ ਹਾਕ ਐੱਮ. ਕੇ. 132 ਜਹਾਜ਼ ਦੀ ਕਲਾਬਾਜ਼ੀਆਂ ਨੇ ਲੋਕਾਂ ਦਾ ਖ਼ੂਬ ਮਨੋਰੰਜਨ ਕੀਤਾ। 15 ਸਤੰਬਰ ਤੋਂ ਹੀ ਇਨ੍ਹਾਂ ਕਿਰਨਾਂ ਨੇ ਕਲਾਬਾਜੀਆਂ ਜ਼ਰੀਏ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰੱਖਿਆ ਹੈ।
ਇਥੇ ਦੱਸ ਦੇਈਏ ਕਿ ਜਲੰਧਰ ’ਚ 17 ਅਤੇ 18 ਸਤੰਬਰ ਨੂੰ ਏਅਰ ਸ਼ੋਅ ਆਯੋਜਨ ਕੀਤਾ ਜਾ ਰਿਹਾ ਹੈ। ਉਸੇ ਦੇ ਸਿਲਸਿਲੇ ’ਚ ਅੱਜ ਜਲੰਧਰ ’ਚ ਜਹਾਜ਼ ਆਸਮਾਨ ’ਚ ਉੱਡਦੇ ਵਿਖਾਈ ਦਿੱਤੇ। ਲੋਕ ਬੇਹੱਦ ਉਤਸ਼ਾਹਤ ਨਾਲ ਸਵੇਰ ਤੋਂ ਹੀ ਆਪਣੀਆਂ ਛੱਤਾਂ ’ਤੇ ਚੜ੍ਹ ਕੇ ਜਹਾਜ਼ਾਂ ਨੂੰ ਨਿਹਾਰਦੇ ਰਹੇ। ਕਈਆਂ ਵੱਲੋਂ ਇਸ ਦੀਆਂ ਵੀਡੀਓਜ਼ ਵੀ ਬਣਾਈਆਂ ਗਈਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ: 9ਵੀਂ ਦੇ ਵਿਦਿਆਰਥੀ ਦਾ ਸ਼ਰਮਨਾਕ ਕਾਰਾ, ਸਹਿਪਾਠੀ ਦੀ ਨਕਲੀ ਫੇਸਬੁੱਕ ਆਈ. ਡੀ. ਬਣਾ ਕੇ ਲਿਖ ਦਿੱਤਾ ‘ਮੈਂ ਗੇਅ ਹੂੰ’
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ